Kamaal Karde Ho Badshaho | ਕਮਾਲ ਕਰਦੇ ਓ ਬਾਦਸ਼ਾਹੋ
Tajammul Kaleem
1990 ਵਿੱਚ ਮੁਨੀਰ ਨਿਆਜ਼ੀ ਨੇ ਇੱਕ ਇੰਟਰਵਿਊ ਵਿੱਚ ਜਦ ਇਹ ਕਿਹਾ ਕਿ ਪੰਜਾਬੀ ਜਦੀਦ ਗ਼ਜ਼ਲ ਦੀ ਜ਼ੁਬਾਨ ਨਹੀਂ ਹੈ ਤਾਂ ਤਜੱਮਲ ਪੰਜਾਬੀ ਵੱਲ ਮੁੜ ਆਇਆ। ਮੁਨੀਰ ਨਿਆਜ਼ੀ ਦੇ ਮਿਹਣੇ ਦਾ ਜਵਾਬ ਤਜੱਮਲ ਨੇ ਆਪਣੀ ਕਲਮ ਨਾਲ ਦਿੱਤਾ। 1996 ਵਿੱਚ ਉਸ ਦਾ ਮਜਮੂਆਂ ‘ਬਰਫ਼ਾਂ ਹੇਠ ਤੰਦੂਰ’ ਛਪਿਆ ਤਾਂ ਪੰਜਾਬੀ ਪਾਠਕਾਂ ਨੇ ਉਸ ਨੂੰ ਸਿਰ ’ਤੇ ਬਿਠਾ ਲਿਆ। ਲਹਿੰਦੇ ਪੰਜਾਬ ਦੇ ਨਾਲ-ਨਾਲ ਚੜ੍ਹਦੇ ਪੰਜਾਬ ਵਿੱਚ ਵੀ ਉਸ ਦਾ ਜ਼ਿਕਰ-ਏ ਖ਼ੈਰ ਹੋਣ ਲੱਗਾ। ‘ਬਰਫ਼ਾਂ ਹੇਠ ਤੰਦੂਰ’ ਨੂੰ ਬਹੁਤ ਸਾਰੇ ਸਨਮਾਨ ਮਿਲੇ। ਲਹਿੰਦੇ ਪੰਜਾਬ ਦਾ ਸ਼ਾਇਦ ਹੀ ਅਜਿਹਾ ਕੋਈ ਵੱਕਾਰੀ ਐਵਾਰਡ ਹੋਵੇਗਾ ਜੋ ਉਸ ਨੂੰ ਨਹੀਂ ਮਿਲਿਆ ਹੋਵੇਗਾ।
ਮਿਲਣਾ ਚਾਹੋਗੇ ਤਜੱਮਲ ਕਲੀਮ ਨੂੰ...
ਲਉ ਹਾਜ਼ਰ ਹੁੰਦਾ ਹੈ ਤਜੱਮਲ ਕਲੀਮ...
ਕਮਾਲ ਕਰਦੇ ਓ ਬਾਦਸ਼ਾਹੋ...
- ਹਰਮੀਤ ਵਿਦਿਆਰਥੀ
"In 1990, when Munir Niazi mentioned in an interview that Punjabi is not a language suited for modern ghazal, Tajammul turned back to Punjabi. Tajammul responded to Munir Niazi’s disparaging remark with his pen. When his collection *Barfan Heṭ Tandur* was published in 1996, Punjabi readers embraced him with admiration. Not only in West Punjab, but also in East Punjab, his work began to be celebrated. *Barfan Heṭ Tandur* received numerous accolades. There is likely no prestigious award from West Punjab that he hasn’t received.
Would you like to meet Tajammul Kaleem?
Here he is, Tajammul Kaleem…
Marvelous, O King...
— Harmit Vidyarthi"
Genre: Poetry
ISBN:
Publisher: Autumn Art
Language: Punjabi
Pages:
Cover Type: Paperback