Dooja Pasa | ਦੂਜਾ ਪਾਸਾ

ਇਸ ਸਮੇਂ ਦੁਨੀਆ ਨਿਹਾਇਤ ਨਾਜ਼ੁਕ ਸਮੇਂ ਵਿਚੋਂ ਲੰਘ ਰਹੀ ਹੈ । ਅੱਜ ਮਹਾਨ ਸ਼ਕਤੀਸ਼ਾਲੀ ਇੰਗਰੀਕਾ (ਇੰਗਲੈਂਡ ਅਤੇ ਅਮਰੀਕਾ ) ਜਾਂ ਕਹਿ ਲਵੋ ਫ਼ਰੰਗੀ ਸਾਮਰਾਜ ਕੁਲ ਦੁਨੀਆ ਨੂੰ ਆਪਣੀ ਮੁੱਠੀ ਅੰਦਰ ਕਰਨ ਦੇ ਰਸਤੇ ਉੱਤੇ, ਮੱਧ ਏਸ਼ੀਆ ਦੇ ਤੇਲ ਭੰਡਾਰਾਂ ਉੱਤੇ ਮੁਕੰਮਲ ਕਬਜ਼ਾ ਕਰਨ ਲਈ ਫੌਜੀ ਸਰਗਰਮੀਆਂ ਕਰ ਰਿਹਾ ਹੈ । ਉਸਦਾ ਪਹਿਲਾ ਵੱਡਾ ਹਥਿਆਰ ਹੈ – ਝੂਠ ਅਤੇ ਵਿਸ਼ਵ ਵਿਆਪੀ ਝੂਠ ਪਰਚਾਰ ਅਤੇ ਦੂਜਾ ਹੈ – ਮਾਰੂ ਹਥਿਆਰਾਂ ਦੇ ਨਾਲ ਲੈਸ ਬੇਅੰਤ ਫੌਜ । ਡਾ. ਦਲਜੀਤ ਸਿੰਘ ਜੀ ਦੀ ਇਸ ਛੋਟੀ ਜਹੀ ਕਤਾਬਚੀ ਦਾ ਇਕੋ ਹੀ ਮੰਤਵ ਹੈ । ਉਹ ਹੈ – ਦੁਨੀਆ ਸੱਚ ਨੂੰ ਆਪ ਲੱਭੇ ਅਤੇ ਪਰਚਾਰ ਕਰਨ । ਅਗਿਆਨਤਾ ਅਤੇ ਝੂਠ ਦੇ ਘੋਰ ਹਨੇਰੇ ਵਿਚੋਂ ਨਿਕਲ ਕੇ ਸੱਚਾਈ ਦੇ ਰੌਸ਼ਨ ਮਾਰਗ ਵੱਲ ਜਾਣ ਲਈ ਇਹ ਪੁਸਤਕ ਪੱਥ ਪ੍ਰਦਰਸ਼ਕ ਹੈ ।

This time, the world is passing through an extremely delicate phase. Today, the powerful countries of England and America, or the so-called Western imperialism, are engaged in military activities to completely seize the oil reserves of Central Asia. Their primary weapons are deception and widespread propaganda of lies, along with an endless army equipped with lethal weapons. The sole aim of Dr. Daljeet Singh's brief book is to encourage the world to seek out and propagate the truth. It serves as a guide for emerging from the profound darkness of ignorance and falsehood into the illuminated path of truth.