Kharku Sangarsh Di Sakhi | ਖਾੜਕੂ ਸੰਘਰਸ਼ ਦੀ ਸਾਖੀ
ਇਤਿਹਾਸ ਵਿਚ ਸਦਾ ਹੀ ਕੁਝ ਬੰਦਿਆਂ ਅਤੇ ਘਟਨਾਵਾਂ ਨੂੰ ਜਿਆਦਾ ਥਾਂ ਮਿਲ ਜਾਂਦੀ ਹੈ ਅਤੇ ਇਤਿਹਾਸਕਾਰੀ ਮੁੜ ਓਹਨਾਂ ਦੁਆਲੇ ਹੀ ਘੁੰਮਦੀ ਰਹਿੰਦੀ ਹੈ । ਆਮ ਬੰਦਿਆਂ ਨੂੰ ਇਤਿਹਾਸ ਅਹਿਮੀਅਤ ਨਹੀਂ ਦਿੰਦਾ ਹਾਲਾਂਕਿ ਆਮ ਬੰਦਿਆਂ ਵਲੋਂ ਕਿਸੇ ਖਾਸ ਹਾਲਾਤ ਵਿਚ ਵਿਖਾਏ ਅਸਧਾਰਨ ਅਤੇ ਸਿਫਤੀ ਕਿਰਦਾਰ ਕਿਸੇ ਵੀ ਵੱਡੇ ਨਾਇਕ ਨਾਲੋਂ ਘੱਟ ਨਹੀਂ ਹੁੰਦੇ । ਜਿਵੇਂ ਸਮੁੱਚੀ ਸਿੱਖ ਸੰਗਤ ਦੀ ਖਾਮੋਸ਼ ਅਰਦਾਸ ਜੰਗਾਂ ਵਿਚ ਫਤਹਿ ਅਤੇ ਸ਼ਹਾਦਤਾਂ ਸਿਰਜਦੀ ਹੈ ਉਸੇ ਤਰ੍ਹਾਂ ਆਮ ਬੰਦਿਆਂ ਦੇ ਉਚੇ ਕਿਰਦਾਰ ਅਤੇ ਅਮਲ ਵੱਡੇ ਨਾਇਕਾਂ ਨੂੰ ਸਿਰਜਦੇ ਹਨ। ਭਾਈ ਦਲਜੀਤ ਸਿੰਘ ਜੀ ਦੀ ਇਹ ਪੁਸਤਕ ਉਨ੍ਹਾਂ ਹੀ ਅਣਜਾਣੇ, ਅਣਗੌਲ਼ੇ ਸਿਦਕੀ ਅਤੇ ਯੋਧਿਆਂ ਦੀ ਬਾਤ ਪਾਉਦੀ ਹੈ
In history, certain individuals and events always receive more attention, and historical narratives often revolve around them. Ordinary people are not given importance by history; however, the extraordinary and virtuous roles exhibited by ordinary individuals in specific circumstances are no less than those of great leaders. Just as the silent prayers of the entire Sikh congregation create victories and martyrs in battles, in the same way, the noble characters and actions of ordinary people give rise to great leaders. This book by Bhai Daljeet Singh speaks of those unknown, unsung heroes and warriors