Nanak Sang Turdeyan | ਨਾਨਕ ਸੰਗ ਟੁਰਦਿਆਂ
ਅੰਗਰੇਜ਼ੀ ਵਿੱਚ ਹਰੂਨ ਖ਼ਾਲਿਦ ਦੀ ਇਹ ਕਿਤਾਬ Walking With Nanak ਨੂੰ Westland Books ਨੇ ਛਾਪਿਆ ਸੀ... ਥੋੜ੍ਹੇ ਦਿਨ ਪਹਿਲਾਂ ਹਰੂਨ ਰਾਹੀਂ ਪਤਾ ਲੱਗਿਆ ਹੈ ਕਿ ਹੁਣ ਉਹ ਇਸ ਸਫ਼ਰ ਦੇ ਅਗਲੇ ਮੁਕਾਮ ਵੱਲ ਵਧ ਰਿਹਾ ਹੈ ਅਤੇ Penguin India ਨਾਲ਼ ਉਸਦਾ ਇਕਰਾਰਨਾਮਾ ਹੋ ਚੁੱਕਾ ਹੈ। ਹੁਣ ਉਸਦੀਆਂ ਕਿਤਾਬਾਂ ਨੂੰ ਪੈਂਗੁਇਨ ਛਾਪੇਗਾ, ਜੋ ਕਿ ਬਹੁਤ ਖੁਸ਼ੀ ਦੀ ਗੱਲ ਹੈ। ਅਸੀਂ ਧੰਨਵਾਦੀ ਹਾਂ ਹਰੂਨ ਖ਼ਾਲਿਦ ਅਤੇ Westland Books ਦੇ ਜਿੰਨ੍ਹਾ ਨੇ ਸਾਨੂੰ ਇਸ ਖ਼ੂਬਸੂਰਤ ਕਿਤਾਬ ‘ਨਾਨਕ ਸੰਗ ਟੁਰਦਿਆਂ’ ਨੂੰ ਪੰਜਾਬੀ ਵਿੱਚ ਛਾਪਣ ਦੀ ਆਗਿਆ ਦਿੱਤੀ। ਪੰਜਾਬੀ ਪਾਠਕਾਂ ਲਈ ਇਸ ਕਿਤਾਬ ਨੂੰ ਲੈ ਕੇ ਆਉਣ ਦਾ ਸਿਹਰਾ ਇਸ ਕਿਤਾਬ ਦੇ ਅਨੁਵਾਦਕ ਤਰਲੋਕ ਬੀਰ ਹੁਰਾਂ ਨੂੰ ਜਾਂਦਾ ਹੈ। ਪ੍ਰਕਾਸ਼ਕ ਹੋਣ ਨਾਤੇ ਅਸੀਂ ਕਹਿ ਸਕਦੇ ਹਾਂ ਕਿ ਤਰਲੋਕ ਬੀਰ ਹੁਰਾਂ ਨੇ ਇਸ ਕਿਤਾਬ ਲਈ ਤਪੱਸਿਆ ਕਰਨ ਵਾਂਗ ਕਾਰਜ ਕੀਤਾ। ਉਨ੍ਹਾ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਪਾਠਕ ਇਸ ਕਿਤਾਬ ਨੂੰ ਖੂਬ ਪਿਆਰ ਦੇ ਰਹੇ ਹਨ। ਕਿਤਾਬ ਪਾਠਕਾਂ ਤੱਕ ਜਾਈ ਜਾ ਰਹੀ ਹੈ।
-
Haroon Khalid's book *Walking With Nanak* was published by Westland Books. A few days ago, Haroon informed us that he is now moving on to the next phase of his journey, having signed a contract with Penguin India. It’s great news that his books will now be published by Penguin.
We are grateful to Haroon Khalid and Westland Books for allowing us to publish this beautiful book, *Nanak Sang Turdiya*, in Punjabi. The credit for bringing this book to Punjabi readers goes to the translator, Taralok Beer Huran. As a publisher, we can say that Taralok Beer Huran has worked on this book with great dedication. It is a testament to his hard work that readers are showing so much love for this book. The book is being shared with readers everywhere.
-Autumn Art