Patjhad Di Pajeb | ਪੱਤਝੜ ਦੀ ਪਾਜੇਬ

ਦੋ ਸਤਰਾਂ ਵਿਚ ਦੋ ਜਹਾਨਾਂ ਦੀ ਅੱਗ ਸਮੋਣ ਦਾ ਜੋ ਸਿਲਸਿਲਾ ਪੰਜਾਬੀ ਵਿਚ ਸੇਖ਼ ਫ਼ਰੀਦ ਨਾਲ ਸ਼ੁਰੂ ਹੋਇਆ ਸੀ, ਉਸ ਦੇ ਅਜੋਕੇ ਵਾਰਿਸਾਂ ਵਿਚ ਇਕ ਜਗਮਗਾਉਂਦਾ ਨਾਮ ਹੈ ਸੁਰਜੀਤ ਪਾਤਰ । ਉਸ ਦੀਆਂ ਗ਼ਜ਼ਲਾਂ ਦੇ ਅਨੇਕ ਸ਼ੇਅਰ ਲੋਕ-ਮਨਾਂ ਵਿਚ ਵਸੇ ਹੋਏ ਹਨ ਜੋ ਅਕਸਰ ਪੰਜਾਬ ਦੀਆਂ ਹਵਾਵਾਂ ਵਿਚ ਤੈਰਦੇ ਰਿਹੰਦੇ ਹਨ