Kagaz Da Rabb | ਕਾਗਜ਼ ਦਾ ਰੱਬ
ਇਸ ਪੁਸਤਕ ’ਚ ਆਏ ਕਮਾਲ ਦੇ ਬੰਦੇ ਸਾਨੂੰ ਉਪਹਾਰ ਵਾਂਗੂ ਮਿਲਦੇ ਹਨ। ਧਰਤੀ ਏਨ੍ਹਾ ਨੂੰ ਸੱਦਾ ਦਿੰਦੀ ਹੈ ਏਥੇ ਆਉਣ ਦਾ। ਜਿਉਣ ਨੂੰ ਜੀਅ ਕਰਨ ਲੱਗ ਜਾਂਦੈ। ਧਰਤੀ ਕਾਗਦ ਬਣ ਜਾਂਦੀ ਹੈ ਤੇ ਦੌਲੀ ਬਾਬਾ ਇੱਕੋ ਸ਼ਬਦ ਲਿਖਦਾ ਹੈ ‘ਆਹੋ’। ਆਹੋ ਮਹਾਂਭਾਰਤ ਤੋਂ ਵੱਡਾ। ਕਿਸੇ ਅਕਾਸ਼ੀ ਰੱਬ ਨੇ ਦੌਲੀ ਬਾਬੇ ਨੂੰ ਸਰਾਪ ਦੇ ਕੇ ਧਰਤੀ ’ਤੇ ਸੁੱਟ ਦਿੱਤਾ। ਬਾਬੇ ਨੇ ਕਿਹਾ ‘ਆਹੋ’ ਤੇ ਸਰਾਪੀ ਧਰਤੀ ’ਤੇ ਤੂਤ ਦੀ ਟਾਹਣੀ ਹਰੀ ਹੋ ਗਈ। ਮੈਂ ਪਰਦੀਪ ਦੀ ਪੁਸਤਕ ‘ਕਾਗਜ਼ ਦਾ ਰੱਬ’ ਨੂੰ ਆਹੋ ਆਖਦਾਂ। ਏਦੂੰ ਵੱਡਾ ਮੇਰੇ ਕੋਲ ਸ਼ਬਦ ਨਹੀਂ ਹੈ।
- ਨਵਤੇਜ ਭਾਰਤੀ
In this book, the remarkable individuals we encounter feel like gifts to us. The earth calls them here to come. They begin to live to the fullest. The earth becomes paper, and Dauli Baba writes a single word on it: 'Aaho.' Aaho is greater than the Mahabharata. Some celestial God cast Dauli Baba onto the earth with a curse. Baba said 'Aaho,' and the cursed earth turned the twig of a mulberry tree green. I call Pardeep's book 'Kagaz Da Rabb' Aaho. I have no greater word than this.
— Navtej Bharti