Pehli Kitaab | ਪਹਿਲੀ ਕਿਤਾਬ

"ਪਹਿਲੀ ਕਿਤਾਬ"* - ਪੰਜਾਬੀ ਮਾਂ ਬੋਲੀ ਨੂੰ ਬਚਾਉਣ ਲਈ ਵੱਡਾ ਉਪਰਾਲਾ *“ਪਹਿਲੀ ਕਿਤਾਬ”* ਪੰਜਾਬੀ ਜੁਬਾਨ ਤੇ ਦੇਸ਼ ਪੰਜਾਬ ਦੀ ਅਮੀਰ ਵਿਰਾਸਤ ਦਾ ਗੁਣਗਾਨ ਹੈ । ਇਹ ਕਿਤਾਬ ਗੁਰਮੁਖੀ ਅੱਖਰਾਂ ਅਤੇ ਇਹਦੇ ਕਲੇਜਾ-ਠਾਰੂ ਬੋਲਾਂ ਦੇ ਮੋਹ ਚੋਂ ਪੈਦਾ ਹੋਈ ਏ । ਦੂਜੀਆਂ ਜੁਬਾਨਾਂ ਖਾਸ ਕਰ ਹਿੰਦੀ ਤੇ ਅੰਗਰੇਜੀ ਦੇ ਲਫਜ਼ਾਂ ਦੇ ਬੇਲੋੜੇ ਰਲੇਵੇ ਨੇ ਸਾਡੀ ਬੋਲ-ਬਾਣੀ ਜਾਅਲੀ ਜਿਹੀ ਬਣਾ ਦਿੱਤੀ ਏ । ਸਾਡਾ ਠੇਠ ਮੁਹਾਵਰਾ ਗਵਾਚਦਾ ਜਾ ਰਿਹਾ ਹੈ । ਪੰਜਾਬੋਂ ਬਾਹਰ ਤੇ ਪੰਜਾਬ ਵਿੱਚ ਕਾਨਵੈਂਟ ਸਕੂਲਾਂ ਦੇ ਪੜ੍ਹੇ ਬਾਲਾਂ ਲਈ ਪੰਜਾਬੀ ਦੇ ਬਹੁਤੇ ਸ਼ਬਦ ਬੇਗਾਨੇ ਹੋ ਗਏ ਨੇ । ਸਾਡੇ ਬੋਲਾਂ ‘ਚ ਰਵਾਨੀ ਨਹੀਂ ਰਹੀ । ਸਾਡੇ ਬਾਲ ਭਾਸ਼ਾਈ ਤੌਰ ਤੇ ਡੌਰ ਭੌਰ ਹੋ ਗਏ ਨੇ ਤੇ ਉਹ ਬੋਲਣ ਲੱਗੇ ਅੜ ਕੇ ਬੋਲਦੇ ਨੇ । ਬੋਲਣ ਲੱਗਿਆ ਸ਼ਬਦ ਦੀ ਚੋਣ ਉਨ੍ਹਾਂ ਦੀ ਰਵਾਨੀ ‘ਚ ਅੜਿੱਕਾ ਬਣ ਰਹੀ ਏ । ਸਕੂਲਾਂ ਵਿੱਚ ਕਮਾਈਆਂ ਕਰਨ ਦੇ ਇਰਾਦੇ ਨਾਲ ਛਾਪੇ ਪੰਜਾਬੀ ਕੈਦਿਆਂ ‘ਚ ਮ : ਮੇਂਡਕ , ਧ : ਧਨੁਸ਼ , ਕ : ਕਾਰ , ਥ : ਥਰਮਸ ਆਮ ਵੇਖਣ ਨੂੰ ਮਿਲਦੇ ਨੇ । ਸਾਡੀ ਬੇਪਰਵਾਹੀ ਆ ਕਿ ਅਸੀਂ ਬਾਲਾਂ ਦੇ ਬੋਲੀ ਤੇ ਪੈਣ ਵਾਰੇ ਅਸਰ ਨੂੰ ਗੌਲਦੇ ਨਹੀਂ । ਟੀਵੀ ਦੇ ਕਾਰਟੂਨ ਉਨ੍ਹਾਂ ਦੇ ਸ਼ਬਦ ਭੰਡਾਰ ‘ਚ ਸੈਕੜੇ ਹਿੰਦੀ ਦੇ ਸ਼ਬਦ ਰੋਜ ਪਾ ਰਹੇ ਨੇ । ਕਿਤਾਬ ਵੀ ਉਨ੍ਹਾਂ ਨੂੰ ਬੇਗਾਨੇ ਲਫ਼ਜ ਹੀ ਰਟਾ ਰਹੀ ਹੈ । ਇਸ ਕਿਤਾਬ ਵਿੱਚ ਬਾਲ ਨੂੰ ਪੰਜਾਬੀ ਪੜ੍ਹਨੀ ਸਿਖਾਉਂਣ ਪਿਛੋਂ ਉਸ ਦੀ ਪੰਜਾਬ ਨਾਲ ਜਾਣ ਪਛਾਣ ਕਰਵਾਈ ਗਈ ਹੈ । ਪੰਜਾਬ ਦੇ ਜਾਨਵਰ, ਜਨੌਰ, ਰੰਗ , ਰੁੱਤਾਂ , ਰੁੱਖ, ਫਸਲਾਂ, ਸਬਜੀਆਂ , ਬਰੂਟੀਆਂ, ਕੱਖ ਕੰਡੇ, ਦਰਿਆ, ਇਲਾਕੇ, ਖਿੱਤੇ , ਵੰਨ ਸੁਵੰਨੀਆਂ ਇਲਾਕਾਈ ਬੋਲੀਆਂ ਨਾਲ ਜਾਣ-ਪਛਾਣ ਕਰਵਾਈ ਗਈ ਹੈ । ਤੀਜਾ ਇਸ ਕਾਇਦੇ ਵਿਚ ਖੇਡਾਂ ਦੇ ਗਾਉਂਣ, ਰੁੱਤਾਂ ਦੇ ਗੌਣ , ਦੇਸ਼ ਪੰਜਾਬ ਦੀ ਬੋਲੀ ਨਾਲ ਮੋਹ ਪਾਉਂਦੇ ਕਾਵਿ-ਟੋਟੇ ਤੇ ਗਾਉਣ ਨੇ । ਇਸਦੇ ਨਾਲ ਹੀ ਰਾਜਾ ਰਸਾਲੂ ਤੇ ਰਾਜੇ ਪੋਰਸ ਵਰਗੇ ਪੰਜਾਬ ਦੇ ਵੱਡੇ ਬੰਦਿਆਂ ਦੀ ਗਾਥਾ ਤੇ ਕਹਾਣੀਆਂ ਹਨ । ਪੰਜਾਬ ਦੇ ਮੈਦਾਨਾਂ, ਪਹਾੜਾਂ, ਥਲਾਂ ਤੇ ਬੇਲਿਆਂ ਨਾਲ ਮੋਹ ਪਾਉਂਦੇ ਲੇਖ ਨੇ । ਕਮਾਲ ਦੀ ਗੱਲ ਇਹ ਹੈ ਕਿ ਇਸ ਕਾਇਦਾ ਦਾ ਪੰਜਾਬ ਅਟਾਰੀ ਤੋਂ ਸ਼ੰਭੂ ਬਾਰਡਰ ਤੱਕ ਨਹੀਂ , ਸਗੋਂ ਸਭ ਸਿਆਸੀ ਲੀਕਾਂ ਮੇਟ ਕੇ ਦਰਿਆ ਸਿੰਧ ਤੋਂ ਪੋਠੋਹਾਰ ਤੇ ਹਿਮਾਲਿਆ ਦੇ ਪੈਰਾਂ ਤੋਂ ਬਾਹਵਲਪੁਰ ਦੇ ਟਿੱਲਿਆਂ ਤੱਕ ਦਾ ਪੰਜਾਬ ਏ । ਲਹਿੰਦੇ ਚੜ੍ਹਦੇ ਪੰਜਾਬ ਦੇ ਅਦੀਬਾਂ ਦੇ ਸਾਂਝੇ ਕਲਾਮ ਤੇ ਆਪਣੀ ਧਰਤੀ ਦੀ ਸਾਦ ਮੁਰਾਦੀ ਕਲਾ ਤੇ ਮੂਰਤਾਂ ਨਾਲ ਸਜਾਇਆ ਗਿਆ ਏ ।

"*Pehli Kitaab" is a significant initiative aimed at preserving the Punjabi language and its rich heritage. This book celebrates the beauty of the Punjabi language, particularly through the Gurmukhi script and its various dialects. It highlights the detrimental effects of incorporating words from other languages, especially Hindi and English, which have diluted the authenticity of Punjabi speech.The book addresses the alarming trend of Punjabi losing its essence, especially among children educated in convent schools, where many Punjabi words have become foreign to them. It emphasizes the need to maintain fluency in the language, as children's vocabulary has increasingly been replaced by foreign terms, leading to a lack of naturalness in their speech. "Pehli Kitaab" is structured to teach children how to read Punjabi and introduces them to their cultural roots. It covers various aspects of Punjabi life, including animals, colors, seasons, plants, vegetables, local dialects, and the geography of Punjab. Additionally, it features folk songs, poems, and stories about notable figures from Punjab, such as Raja Rasalu and Raja Porus, and offers a rich tapestry of Punjab's landscapes and traditions. The book’s geographical scope extends from the Atari to the Shambhu border, encompassing all political lines and portraying the essence of Punjab from the banks of the Indus River to the Pothohar region and the foothills of the Himalayas.Through its collective efforts, Pehli Kitaab aims to instill a love for the Punjabi language and culture in the younger generation, showcasing the shared literary contributions of Punjabi authors and the artistic richness of their homeland.