Saabta Jungle | ਸਾਬਤਾ ਜੰਗਲ
ਸੁਹਜ ਹਰ ਨਿੱਕੀ ਤੋਂ ਵੱਡੀ ਸ਼ੈਅ ’ਚ ਨੱਚ ਰਿਹਾ ਹੈ, ਜੋ ਅੱਖ ਨੂੰ ਦਿਸਦੀ ਹੈ ਜਾਂ ਨਹੀਂ ਵੀ ਦਿਸਦੀ। ਮੈਥ ਵੀ ਤਾਂ ਸੁਹਜ ਦਾ ਹੀ ਰੂਪ ਹੈ। ਅੰਕੜੇ ਵੀ ਲੈਅਬੱਧ ਨੇ। ਹਰ ਵਿਸ਼ਾ, ਵਸਤ, ਖਲਾਅ ਸੁਹਜ ਦੀ ਫਿਰਨੀ ਤੇ ਹੀ ਇੱਕ ਦੂਜੇ ਦਾ ਗਵਾਂਡੀ ਬਣਕੇ ਰਹਿੰਦਾ ਹੈ। ਓਸੇ ਸੁਹਜ ਦੀ ਕੋਈ ਲੁਕਵੀਂ ਕਾਤਰ ਮੇਰੀਆਂ ਅੱਖਾਂ ’ਚ ਖੁੱਭੀ ਤੇ ਕਈ ਕੁਝ ਲਿਖਿਆ ਗਿਆ। ਓਸੇ ’ਚੋਂ ਹੀ ਇੱਕ ਲੱਪ ਪਲੇਠੀ ਕਿਤਾਬ ਦੇ ਸਫਿਆਂ ਤੇ ਸਜਿਆ ਹੈ ਤੇ ‘ਸਾਬਤਾ ਜੰਗਲ’ ਉੱਗ ਆਇਆ ਹੈ।
- ਗੁਰਸਿਮਰਨ ਸਿੰਘ
The essence of beauty dances in every small detail, whether visible to the eye or not. Even my thoughts reflect this beauty. Every subject, object, and void exists as neighbors within this fabric of beauty. A hidden spark of this beauty has lodged itself in my eyes, inspiring much of what I've written. From this inspiration, a vibrant work has taken shape, and "Sabta Jungle" has emerged.
— Gursimran Singh