Dulleh Di Dhaab | ਦੁੱਲੇ ਦੀ ਢਾਬ

ਕੋਠੇ ਖੜਕ ਸਿੰਘ’ ‘ਪਰਤਾਪੀ’ ਨਾਵਲ ਲਿਖ ਕੇ ਅਣਖੀ ਹੁਰਾਂ ਨੂੰ ਲੱਗਣ ਲੱਗ ਪਿਆ ਸੀ ਕਿ ਵੱਡੇ ਕੈਨਵਸ ਨੂੰ ਲੈ ਕੇ ਨਾਵਲ ਲਿਖਣਾ ਕੋਈ ਬਹੁਤਾ ਔਖਾ ਕੰਮ ਨਹੀਂ। ‘ਦੁੱਲੇ ਦੀ ਢਾਬ’ ਨਾਵਲ ਦੀ ਕਹਾਣੀ ਉਨ੍ਹਾਂ ਦੇ ਜੀਵਨੀ ਸਫ਼ਰ ਦੇ ਨਾਲੋ-ਨਾਲ ਚੱਲਦੀ ਰਹੀ। ਉਨ੍ਹਾਂ ਵੱਲੋਂ ਹਾਰਡੀ ਦਾ ਪ੍ਰਸਿੱਧ ਨਾਵਲ ‘ਟੈਸ’ ਮੁੜ ਪੜਿਆ ਗਿਆ, ਅਸਲ ਵਿੱਚ ‘ਦੁੱਲੇ ਦੀ ਢਾਬ’ ਨਾਵਲ ਨੂੰ ਉਹ ‘ਟੈਸ’ ਵਾਂਗ ਸ਼ਾਹਕਾਰ ਉਸਾਰਨਾ ਚਾਹੁੰਦੇ ਸਨ। ਇਹ ਉਹ ਦੌਰ ਸੀ ਜਦੋਂ ਸਮਕਾਲੀ ਨਾਵਲਕਾਰ ਥੱਕ ਚੁੱਕੇ ਸਨ। ਇਸ ਨਾਵਲ ਦੀ ਵਿਉਂਤ ਬਣਾਉਂਦਿਆਂ ਉਨ੍ਹਾਂ ਨੇ ਪੰਜ ਭਾਗਾਂ ਵਿੱਚ ਆਪਣੀ ਕਹਾਣੀ ਨੂੰ ਬਿਆਨ ਕਰਨ ਦਾ ਕੈਨਵਸ ਉਸਾਰਿਆ। ਪਹਿਲਾ ਭਾਗ ‘ਸਰਦਾਰੋ’ 1996 ਵਿੱਚ ਆਇਆ, ਅਖੀਰਲੇ ਪੰਜਵੇਂ ਭਾਗ ਸਲਫ਼ਾਸ ਤੱਕ ਪਹੁੰਚਦਿਆਂ ਉਨ੍ਹਾਂ ਦੀ ਕਲਮ ਕਿਰਸਾਨੀ ਜੀਵਨ ਨਾਲ ਜੁੜੇ ਮੁੱਦਿਆਂ ਨੂੰ ਹੋਰ ਨਿਖਾਰਨ ਲੱਗੀ। ਅਖੀਰ ‘ਦੁੱਲੇ ਦੀ ਢਾਬ’ ਨੇ ਜਨਮ ਲਿਆ। ਉਹ ਅਕਸਰ ਆਖਦੇ ਸਨ ‘ਦੁੱਲੇ ਦੀ ਢਾਬ’ ਦੇ ਮੁਕਾਬਲੇ ‘ਕੋਠੇ ਖੜਕ ਸਿੰਘ’ ਤਾਂ ਕੋਈ ਖਾਸ ਰਚਨਾ ਨਹੀਂ। ਦੁੱਲੇ ਦੀ ਢਾਬ ਨੂੰ ਐਨੇ ਸਾਲਾਂ ਬਾਅਦ ਮੁੜ ਪਾਠਕਾਂ ਨਾਲ ਜੋੜਣਾ ਇਸ ਗੱਲ ਦਾ ਗਵਾਹ ਹੈ ਕਿ ਹਰ ਰਚਨਾ ਪਾਠਕਾਂ ਦੇ ਹੁੰਗਾਰੇ ਨਾਲ ਸਫ਼ਰ ਕਰਦੀ ਹੈ। ਐਨੀ ਵੱਡੀ ਰਚਨਾ ਜੇਕਰ ਅਣਖੀ ਹੁਰਾਂ ਨੇ ਲਿਖੀ ਤਾਂ ਉਸ ਪਿੱਛੇ ਵੱਡੀ ਸ਼ਕਤੀ ਵਿਸ਼ਾਲ ਪਾਠਕ ਵਰਗ ਹੀ ਸੀ।

ਅੱਜ ਅਸੀਂ ਤੁਹਾਡੇ ਸੰਗ ਇਸ ਮਕਬੂਲ ਰਚਨਾ ਨੂੰ ਮੁੜ ਪੇਸ਼ ਕਰਨ ਦਾ ਮਾਣ ਮਹਿਸੂਸ ਕਰ ਰਹੇ ਹਾਂ।

— ਕਰਾਂਤੀ ਪਾਲ

After writing the novel "Partapi," Kothe Khadak Singh began to feel that writing a novel on a large canvas wasn't too difficult. The story of the novel "Dulle Di Dhaba" continued alongside his life journey. He revisited Hardy's famous novel "Tess," aiming to craft "Dulle Di Dhaba" as a masterpiece similar to it. This was a time when contemporary novelists were weary. While constructing the narrative of this novel, he designed a canvas to express his story in five parts. The first part, "Sardaro," was published in 1996, and as he reached the final fifth part, Salfas, his pen began to illuminate issues related to the agrarian life. Eventually, "Dulle Di Dhaba" was born. He often remarked that compared to "Dulle Di Dhaba," "Kothe Khadak Singh" wasn't a significant work. The fact that "Dulle Di Dhaba" was reconnected with readers after so many years attests to the idea that every creation journeys with the reader's enthusiasm. If such a monumental work was penned by Ankhiji, it was undoubtedly supported by a vast readership.

Today, we feel honored to reintroduce this popular work to you.

— Kranti Pal