Sehaj Subah | ਸਹਿਜ ਸੁਭਾਅ
ਪਿਕਾਸੋ ਆਖਦਾ ਹੈ- ਪੇਂਟਿੰਗ ਕਰਨਾ ਡਾਇਰੀ ਲਿਖਣਾ ਹੀ ਹੁੰਦਾ ਹੈ। ਮੈਂ ਇਹਨੂੰ ਇਉਂ ਵੀ ਆਖ ਸਕਦਾ ਹਾਂ ਕਿ ਡਾਇਰੀ ਲਿਖਣਾ ਪੇਂਟਿੰਗ ਕਰਨਾ ਹੁੰਦਾ ਹੈ। ਇਸ ਵਿੱਚ ਬੰਦਾ ਆਪਣੇ ਦੁੱਖ-ਸੁੱਖ ਚਿਤਰਦਾ ਹੈ। ਜ਼ਿੰਦਗੀ ਦੇ ਅਨੇਕਾਂ ਰੰਗਾਂ ਨੂੰ ਲਾਉਂਦਾ-ਮਿਟਾਉਂਦਾ ਹੈ।
ਹੁਣ ਜਦੋਂ ਆਪਣੀ ਹੀ ਡਾਇਰੀ ਦੇ ਇਹ ਪੰਨੇ ਪੜ੍ਹ ਰਿਹਾ ਸਾਂ ਤਾਂ ਵੱਖਰੇ ਅਹਿਸਾਸਾਂ 'ਚੋਂ ਲੰਘਿਆ। ਜਿਹੜੇ ਬੰਦਿਆਂ ਤੇ ਥਾਵਾਂ ਬਾਰੇ ਮੈਂ ਕਦੇ ਹੋਰ ਤਰ੍ਹਾਂ ਸੋਚਦਾ ਸੀ, ਅੱਜ ਹੋਰ ਤਰ੍ਹਾਂ ਸਮਝਦਾ ਹਾਂ। ਮੈਂ ਬਦਲ ਗਿਆ ਹਾਂ। ਪਰ ਮੈਂ ਡਾਇਰੀ ਨੂੰ ਨਹੀਂ ਬਦਲਿਆ। ਉਹ ਤਾਂ ਉਵੇਂ ਹੀ ਰਹਿਣੀ ਚਾਹੀਦੀ ਸੀ ਜਿਵੇਂ ਦੀ ਉਹ ਉਦੋਂ ਸੀ।
ਹਜ਼ਰਤ ਅਲੀ ਦਾ ਕਥਨ ਹੈ : ਗੱਲਾਂ ਜੇਕਰ ਦੁਹਰਾਈਆਂ ਨਾ ਜਾਂਦੀਆਂ ਤਾਂ ਹੁਣ ਤੱਕ ਸਭ ਖ਼ਤਮ ਹੋ ਚੁੱਕੀਆਂ ਹੁੰਦੀਆਂ। ਇਸੇ ਲਈ ਮੈਂ ਗੱਲਾਂ ਨੂੰ ਦੁਹਰਾਉਂਦਾ ਹਾਂ, ਤੁਹਾਡੇ ਨਾਲ, ਖੁਦ ਨਾਲ।
ਡਾਇਰੀ ਮੇਰੇ ਬੇਜਾ ਕਰੀਬ ਹੈ। ਇਹਦਾ ਕੋਈ ਆਦਿ-ਅੰਤ ਨਹੀਂ। ਮੌਜ ਇਹ ਹੈ ਕਿ ਇਹਨੂੰ ਜਿੱਥੋਂ ਮਰਜ਼ੀ ਪੜ੍ਹ ਲਓ। ਜਿੱਥੋਂ ਮਰਜ਼ੀ ਛੱਡ ਦਿਓ। ਤਕਰੀਬਨ 28 ਸਾਲਾਂ ਦੇ ਪੰਨੇ ਇਹਦੇ 'ਚ ਸ਼ਾਮਲ ਕੀਤੇ ਨੇ। ਅਨੇਕਾਂ ਪੰਨੇ ਅਜੇ ਵੀ ਮੇਰੀਆਂ ਡਾਇਰੀਆਂ ਵਿੱਚ ਪਏ ਹਨ, ਜੋ ਇਸ ਕਿਤਾਬ ਵਿੱਚ ਨਹੀਂ ਆਏ। ਇਹਨਾਂ ਬਹਾਨੇ ਮੈਂ ਅਗਲੀ ਕਿਤਾਬ ਦੇਣ ਲਈ ਅਗਲਾ ਵਰਾ ਸੁਰੱਖਿਅਤ ਕਰ ਲਿਆ ਹੈ।
- Gurpreet
Picasso says that painting is like keeping a diary. I can also say that keeping a diary is like painting. In it, a person depicts their joys and sorrows, adding and removing the many colors of life.
Now, as I read these pages of my own diary, I move through different feelings. Those people and places I once thought of in one way, I now understand in another. I have changed, but I have not changed the diary. It should remain as it was back then.
Hazrat Ali stated: if things were not repeated, everything would have ended by now. That’s why I repeat things, with you and with myself.
The diary is very dear to me. It has no beginning or end. The beauty is that you can read it from wherever you want and stop wherever you want. It contains pages from nearly 28 years. Many pages are still in my diaries that haven’t made it into this book. With these excuses, I have secured the next chapter for my upcoming book.
-Gurpreet