Varkeyan Di Sath

Muhabbatnama | ਮੁਹੱਬਤਨਾਮਾ

Jung Bahadur Goyal
Frequently bought together add-ons

ਇਸ ਪੁਸਤਕ ਵਿਚ ਦੁਨੀਆਂ ਦੇ ਮਹਾਨ ਲੇਖਕਾਂ, ਵਿਚਾਰਕਾਂ ਅਤੇ ਕਵੀਆਂ-ਗੁਰੂਦੇਵ ਰਾਬਿੰਦਰਨਾਥ ਟੈਗੋਰ, ਬਾਲਜ਼ਾਕ, ਤੁਰਗਨੇਵ, ਦੋਸਤੋਵਸਕੀ, ਨੀਤਸ਼ੇ, ਰਿਲਕੇ, ਖ਼ਲੀਲ ਜਿਬਰਾਨ, ਸਾਰਤਰ, ਮਿਰਚਾ ਇਲਾਅਡੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਦੇ ਡਿੱਠੇ-ਅਣਡਿੱਠੇ ਪ੍ਰੇਮ-ਪ੍ਰਸੰਗ ਸ਼ਾਮਲ ਹਨ । ਇਨ੍ਹਾਂ ਮਹਾਨ ਲੇਖਕਾਂ ਅਤੇ ਕਵੀਆਂ ਨੇ ਆਪਣੀਆਂ ਰਚਨਾਵਾਂ ਵਿਚ ਪਿਆਰ ਦੇ ਕਿੰਨੇ ਹੀ ਆਯਾਮ ਉਦਘਾਟਿਤ ਕੀਤੇ ਤੇ ਪਿਆਰ ਦੀ ਮਹਿਮਾ ਵਿਚ ਗੀਤ ਗਾਏ । ਇਨ੍ਹਾਂ ਲੇਖਕਾਂ ਨੂੰ ਪੜ੍ਹਦਿਆਂ ਹਰ ਸੁਹਿਰਦ ਪਾਠਕ ਦੇ ਮਨ ਵਿਚ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਪਿਆਰ ਬਾਰੇ ਲਿਖਣ ਵਾਲੇ ਲੇਖਕਾਂ ਤੇ ਕਵੀਆਂ ਨੇ ਆਪਣੀ ਨਿੱਜੀ ਜ਼ਿੰਦਗੀ ਵਿਚ ਮੁਹੱਬਤ ਨੂੰ ਕਿੰਜ ਜੀਵਿਆ ਹੋਵੇਗਾ ? ਉਨ੍ਹਾਂ ਦੀਆਂ ਜੀਵਨੀਆਂ ਅਤੇ ਸਵੈ-ਜੀਵਨੀਆਂ ਵਿੱਚੋਂ ਉਨ੍ਹਾਂ ਦੇ ਪ੍ਰੇਮ-ਪ੍ਰਸੰਗਾਂ ਬਾਰੇ ਅੱਧੀ-ਅਧੂਰੀ ਜਾਣਕਾਰੀ ਹੀ ਮਿਲਦੀ ਹੈ । ਪਹਿਲਾਂ ਕੋਈ ਅਜਿਹੀ ਵੱਖਰੀ ਪੁਸਤਕ ਨਹੀਂ ਮਿਲਦੀ, ਜੋ ਇਨ੍ਹਾਂ ਅਦੀਬਾਂ ਦੇ ਪ੍ਰੇਮ-ਪ੍ਰਸੰਗਾਂ ਨੂੰ ਹੀ ਪੇਸ਼ ਕਰਦੀ ਹੋਵੇ । ਹੱਥਲੀ ਪੁਸਤਕ ਇਸ ਘਾਟ ਨੂੰ ਪੂਰਾ ਕਰਨ ਦਾ ਇਕ ਉਪਰਾਲਾ ਹੈ

This book includes love stories from the lives of some of the world's greatest writers, thinkers, and poets—Rabindranath Tagore, Balzac, Turgenev, Dostoevsky, Nietzsche, Rilke, Kahlil Gibran, Sartre, Mircea Eliade, and Amrita Pritam. These great writers and poets revealed many dimensions of love in their works and sang songs in praise of love. While reading these authors, every thoughtful reader is left wondering how these writers and poets must have experienced love in their own personal lives. However, only partial information about their love stories is available through their biographies and autobiographies. Until now, no book has exclusively focused on the love stories of these literary figures. This book is an attempt to fill that gap.

Author : Jung Bahadur Goyal

ISBN: 9788172055882

Publisher: Singh Brothers

Pages: 248

Language: Punjabi

Book Cover Type: Paperback