Nawaab Kapoor Singh | ਨਵਾਬ ਕਪੂਰ ਸਿੰਘ

ਇਹ ਪੁਸਤਕ ਖ਼ਾਲਸਾ ਪੰਥ ਦੇ ਨਿਧੜਕ ਯੋਧੇ, ਸੇਵਾ ਸਰੂਪ ਨਵਾਬ ਕਪੂਰ ਸਿੰਘ (1697-1753) ਦਾ ਅਦਭੁੱਤ ਜੀਵਨ ਪੇਸ਼ ਕਰਦੀ ਹੈ, ਆਪ ਦਾ ਜੀਵਨ-ਕਾਲ ਖ਼ਾਲਸਾ ਪੰਥ ਲਈ ਅਤਿ ਦੀਆਂ ਕਰੜਾਈਆਂ ਤੇ ਕੁਰਬਾਨੀਆਂ ਦਾ ਯੁਗ ਸੀ । ਇਹ ਉਹੀ ਸਮਾਂ ਸੀ ਜਦੋਂ ਖ਼ਾਲਸੇ ਦੇ ਸਿਰਾਂ ਲਈ, ਹਕੂਮਤ ਵੱਲੋਂ ਇਨਾਮ ਤੇ ਜਗੀਰਾਂ ਮੁਕੱਰਰ ਕੀਤੀਆਂ ਗਈਆਂ ਸਨ । ਉਨ੍ਹਾਂ ਨੇ ਖ਼ਾਲਸੇ ਦੇ ਮੰਝਧਾਰ ਵਿਚ ਫਸੇ ਬੇੜੇ ਨੂੰ ਲਹਿਰਾਂ ਤੇ ਤੂਫ਼ਾਨਾ ਵਿਚੋਂ ਸਹੀ ਸਲਾਮਤ ਬਚਾ ਕੇ ਐਸੀ ਯੋਗਤਾ ਨਾਲ ਜਾ ਬੰਨ੍ਹੇ ਲਾਇਆ ਕਿ ਵੈਰੀ ਵੀ ਹੈਰਾਨ ਰਹਿ ਗਏ । ਇਸ ਨਿਪੁੰਨ ਆਗੂ ਦੀ ਯੋਗ ਅਗਵਾਈ ਨਾਲ ਕੋਈ 32 ਕੁ ਸਾਲਾਂ ਦੇ ਥੋੜ੍ਹੇ ਜਿਹੇ ਸਮੇਂ ਵਿਚ ਜਿੱਥੇ ਸਿੱਖਾਂ ਨੂੰ ਪੰਜਾਬ ਵਿਚ ਕੋਈ ਪੈਰ ਧਰਨ ਨੂੰ ਥਾਂ ਨਹੀਂ ਸੀ ਦਿੰਦਾ ਉਥੇ ਉਹ ਸਾਰੇ ਦੇਸ਼ ਦੇ ਖ਼ੁਦ-ਮੁਖ਼ਤਾਰ ਬਣ ਗਏ