Sakeenat-Ul-Auliya | ਸਕੀਨਤ-ਉਲ-ਔਲੀਆ
ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਸਾਂਈ ਮੀਆਂ ਮੀਰ (ਰਹ) ਜੀ ਹੱਥੋਂ 1588 ਈਂ ਵਿੱਚ ਰਖਵਾਈ ਸੀ। ਸਮੁੱਚਾ ਸਿੱਖ-ਜਗਤ ਸਾਂਈ ਮੀਆਂ ਮੀਰ ਜੀ ਦਾ ਨਾਂ ਸਤਿਕਾਰ ਨਾਲ ਲੈਂਦਾ ਹੈ। ਉਨ੍ਹਾ ਬਾਰੇ ਵਧੇਰੇ ਜਾਣਨਾ ਵੀ ਬਹੁਤੇ ਪਾਠਕ-ਦੋਸਤਾਂ ਲਈ ਉਤਸੁਕਤਾ ਹੈ ਪਰ ਬਹੁਤ ਘੱਟ ਜਾਣਕਾਰੀ ਸਾਨੂੰ ਅਜਿਹੀ ਮਿਲਦੀ ਹੈ ਜੋ ਹੁਣ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕੇ।
ਸੰਖੇਪ ਵਿੱਚ ਗੱਲ ਕਰੀਏ ਤਾਂ ਸਾਂਈ ਮੀਆਂ ਮੀਰ ਜੀ ਪ੍ਰਸਿੱਧ ਸੂਫ਼ੀ ਸੰਤ ਸਨ। ਆਪ ਜੀ ਮੁਗ਼ਲ ਬਾਦਸ਼ਾਹ ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾਸਿਕੋਹ ਦੇ ਮੁਰਸ਼ਦ ਵੀ ਸਨ। ਸੋ, ਸਾਂਈ ਮੀਆਂ ਮੀਰ ਜੀ ਬਾਰੇ ਵਧੇਰੇ ਜਾਣਨ ਵਿੱਚ ਰੁਚੀ ਰੱਖਣ ਵਾਲੇ ਪਾਠਕ ਦੋਸਤਾਂ ਲਈ ਰੇਸ਼ਮ ਸਿੰਘ ਨੇ ਦਾਰਾਸ਼ਿਕੋਹ ਦੁਆਰਾ ਸੰਨ 1649 ਈ. ਵਿੱਚ ਲਿਖੀ ਪੁਸਤਕ ‘ਸਕੀਨਤ-ਉਲ-ਔਲੀਆ’ ਦਾ ਫ਼ਾਰਸੀ ਤੋਂ ਪੰਜਾਬੀ ਵਿੱਚ ਤਰਜਮਾ ਕੀਤਾ ਹੈ। ਗੰਭੀਰ ਪਾਠਕਾਂ ਲਈ ਇਹ ਕਿਤਾਬ ਤੋਹਫ਼ੇ ਦੀ ਤਰ੍ਹਾਂ ਹੋਵੇਗੀ।
ਇਹ ਕਿਤਾਬ ਸਾਂਈ ਮੀਆਂ ਮੀਰ ਜੀ ਦੇ ਸਮੁੱਚੇ ਜੀਵਨ, ਕਰਾਮਾਤਾਂ, ਬਚਨ-ਬਿਲਾਸ, ਚਿੰਤਨ ਅਤੇ ਉਹਨਾਂ ਦੇ ਮੁਰੀਦਾਂ ਦਾ ਵਰਣਨ ਹੈ। ਇਸਦੇ ਨਾਲ ਹੀ ਉਸ ਦੌਰ ਦੀਆਂ ਰਾਜਸੀ ਹਲਚਲਾਂ ਦੇ ਇਤਿਹਾਸਕ ਵੇਰਵੇ ਵੀ ਇਸ ਵਿਚ ਦਰਜ ਹਨ। ਸਾਂਈ ਮੀਆਂ ਮੀਰ ਜੀ ਬਾਰੇ ਇਹ ਸਭ ਤੋਂ ਨੇੜਲਾ ਅਤੇ ਸਮਕਾਲੀ ਅਹਿਮ ਸਰੋਤ ਹੁੰਦਿਆਂ
Since childhood, we have heard that the fifth Guru, Guru Arjan Dev Ji, laid the foundation of Sri Harmandir Sahib in 1588 through Sai Mian Mir (RA). The entire Sikh world holds Sai Mian Mir Ji in great respect. Many readers are eager to learn more about him, but information that can be easily accessed is scarce.
To summarize, Sai Mian Mir Ji was a renowned Sufi saint. He was also the spiritual guide of Dara Shikoh, the eldest son of Mughal Emperor Shah Jahan. For those interested in learning more about Sai Mian Mir Ji, Rajesh Singh has translated the Persian book "Sakinat-ul-Auliya," written by Dara Shikoh in 1649, into Punjabi. This book will be a treasure for serious readers.
This book provides a comprehensive account of Sai Mian Mir Ji's life, miracles, teachings, reflections, and the experiences of his disciples. It also contains historical details about the political upheavals of that era. Thus, this serves as one of the most significant and contemporary sources regarding Sai Mian Mir Ji.