Oh Saambhna Jaandi Mainu | ਉਹ ਸਾਂਭਣਾ ਜਾਣਦੀ ਮੈਨੂੰ
ਕਈ ਕਿਤਾਬਾਂ ਦੇ ਨਾਂ ਵੀ ਕੀਲ ਲੈਂਦੇ ਹਨ । ਸੰਦੀਪ ਦੀ ਕਿਤਾਬ ਦਾ ਨਾਂ ਵੀ ਆਪਣੇ ਵੱਲ ਖਿੱਚਦਾ ਹੈ । ਉਹ ਸਾਂਭਣਾ ਜਾਣਦੀ ਮੈਨੂੰ । ਕਿਤਾਬ ਵਿੱਚ ‘ਉਹ’ ਮਤਲਬ ਕਵਿਤਾ ਹੈ । ਕਵਿਤਾ ਨੇ ਸੰਦੀਪ ਨੂੰ ਸਾਂਭਿਆ ਜਾਂ ਸੰਦੀਪ ਨੇ ਕਵਿਤਾ ਨੂੰ … ਮੈਨੂੰ ਤਾਂ ਲੱਗਾ , ਦੋਵੇ ਇੱਕ ਦੂਜੇ ਲਈ ਹੀ ਬਣੇ ਹਨ । ਸੰਦੀਪ ਦੀ ਦਿਖ ਵੀ ਕਵੀਆਂ ਵਰਗੀ ਹੈ । ਉਹ ਕਵਿਤਾ ਨੂੰ ਪਿਆਰ ਕਰਦਾ ਹੈ … ਕਵਿਤਾ ਨੂੰ ਮਾਣਦਾ ਹੈ । ਉਹਦੀ ਕਵਿਤਾ ਬਹੁਤ ਆਨੰਦ ਦਿੰਦੀ ਹੈ । ਮੈਂ ਕਿਤਾਬ ਪੜ੍ਹਦਿਆਂ ਮਨ ਹੀ ਮਨ ਵਿੱਚ ਆਪ ਹੀ ਬੋਲੀ ਜਾਵਾਂ , “ ਵਾਹ ! ਆਹ ਹੁੰਦੀ ਆ ਕਵਿਤਾ ।”
ਇਸ ਕਿਤਾਬ ਰਾਹੀ ਮੈਂ ਧੀ ‘ਲੋਰੀ’ ਨੂੰ ਜਾਣਿਆ । ਧੀ ਦੀ ਚਿੰਤਾ ਕਰਦਾ ਉਹ ਲੱਖਾਂ ਧੀਆਂ ਦਾ ਬਾਪ ਬਣ ਜਾਂਦਾ ਹੈ ਤੇ ਨਾਲ ਹੀ ਬਿਲਾਲ ਦੀ ਚਿੰਤਾ ਵੀ ਉਹਨੂੰ ਵੱਢ ਵੱਢ ਖਾਈ ਜਾਂਦੀ ਹੈ ।
ਪਿਆਰ , ਮੁਹੱਬਤ ਦੇ ਰੰਗਾਂ ਵਿੱਚ ਰੰਗੀਆਂ ਕਵਿਤਾਵਾਂ ਵਿਚ ਕਿਤੇ ਕਿਤੇ ਚਿੰਤਾ ਦੇ ਬੱਦਲ਼ ਵੀ ਨਜ਼ਰ ਆਉਂਦੇ ਹਨ ।ਕੁਦਰਤ ਦੇ ਅੰਗ-ਸੰਗ ਰਹਿੰਦੀਆਂ ਉਸਦੀਆਂ ਕਵਿਤਾਵਾਂ ਜਿਉਣ ਦਾ ਵੱਲ ਵੀ ਸਿਖਾਉਂਦੀਆਂ ਹਨ ।
- ਕਮਲ ਸੇਖੋਂ
Many books also have names that attract attention. Sandeep's book draws me in as well. It knows how to embrace me. In the book, 'He' refers to poetry. Did poetry embrace Sandeep, or did Sandeep embrace poetry? I felt that both were made for each other. Sandeep's demeanor is like that of a poet. He loves poetry... he respects it. His poetry brings a lot of joy. While reading the book, I find myself exclaiming, "Wow! This is what poetry is!"
Through this book, I got to know my daughter 'Lori.' In worrying about his daughter, he becomes the father of countless daughters, and at the same time, Bilal's concern also deeply affects him.
In the poems, which are painted in the colors of love and affection, traces of concern can also be seen here and there. His poems, which exist alongside nature, also teach us how to live.
— Kamal Sekhon