Kaladhari Te Kaladhari Pooja | ਕਲਾਧਾਰੀ ਤੇ ਕਲਾਧਾਰੀ ਪੂਜਾ

ਪ੍ਰੋ. ਪੂਰਨ ਸਿੰਘ ੩੧ ਮਾਰਚ ੧੯੩੧ ਨੂੰ ਦੇਹਰਾਦੂਨ ਵਿਖੇ ਅਕਾਲ ਚਲਾਣਾ ਕਰ ਗਏ ਸਨ ਪਰ ਉਨ੍ਹਾਂ ਦੀਆਂ ਲਿਖਤਾਂ ਅੱਜ ਤੱਕ ਸਿੱਖਾਂ ਅਤੇ ਪੰਜਾਬ ਨੂੰ ਦਿਸ਼ਾ ਦੇ ਰਹੀਆਂ ਹਨ। ਪ੍ਰੋ. ਸਾਹਿਬ ਦੇ ਜਮਾਨੇ ਵਿਚ ਪੰਜਾਬ ਅੱਜ ਵਾਂਗ ਹੀ ਨਿੰਦਿਆ, ਨੁਕਤਾਚੀਨੀ ਦੇ ਵਰਤਾਰੇ ਵਿਚ ਗਲਤਾਨ ਸੀ, ਉਨ੍ਹਾਂ ਨੇ ਓਸ ਸਮੇਂ ਇਹ ਪਛਾਣਿਆ ਕਿ ਪੱਛਮ ਤੋਂ ਆਇਆ ਨਿੰਦਿਆ ਦਾ ਵਰਤਾਰਾ ਪੱਛਮ ਵਿਚ ਰੁਕ ਰਿਹਾ ਹੈ ਪਰ ਇਥੇ ਧਰਮਾਂ, ਸਮਾਜਾਂ, ਪਛਾਣਾਂ ਵਿਚ ਦਿਨੋ-ਦਿਨ ਤੇਜ ਹੋ ਰਿਹਾ ਹੈ। ਪੱਛਮ ਵਿਚ ਇਸ ਵਰਤਾਰੇ ਨੂੰ ਮੋੜਾ ਦੇਣ ਵਾਲੇ ਵਿਦਵਾਨ ਤਾਮਸ ਕਾਰਲਾਈਲ ਦੀ ਕਿਤਾਬ ‘ਕਲਾਧਾਰੀ ਅਤੇ ਕਲਾਧਾਰੀ ਪੂਜਾ’ ਪੰਜਾਬੀ ਵਿਚ ਉਲਥਾ ਕੇ ਉਨ੍ਹਾਂ ਨੇ ਲੋਕਾਂ ਸਾਹਮਣੇ ਰੱਖੀ ਅਤੇ ਦੱਸਿਆ ਕਿ ਨਿੰਦਿਆ, ਨਿਖੇਧੀ, ਨੁਕਤਾਚੀਨੀ ਮਨੁੱਖਾਂ ਅਤੇ ਸਮਾਜਾਂ ਨੂੰ ਰਸਾਤਲ ਵਿੱਚ ਹੀ ਧੱਕਦੇ ਹਨ। ਉਨ੍ਹਾਂ ਦਾ ਜੋਰ ਸੀ ਕਿ ਪਛਾਣਿਆ ਇਹ ਜਾਵੇ ਕਿਸੇ ਵਿਚ ਗੁਣ ਕੀ ਹਨ, ਕਿਸੇ ਦੇ ਔਗੁਣਾਂ ਨੂੰ ਫੋਲਣ ਦੀ ਲੋੜ ਨਹੀਂ। ਪ੍ਰੋ. ਪੂਰਨ ਸਿੰਘ ਵਲੋਂ ਉਲਥਾਈ ਇਹ ਕਿਤਾਬ ਦੇ ਤਿੰਨ ਪਾਠ 1914-15 ਵਿਚ ਖਾਲਸਾ ਟ੍ਰੈਕਟ ਸੁਸਾਇਟੀ ਵਲੋਂ 10 ਟ੍ਰੈਕਟਾਂ ਵਿਚ ਛਾਪੇ ਗਏ ਸਨ, ਹੁਣ ਇਕ ਨਵੇਂ ਹੱਥ-ਲਿਖਤ ਪਾਠ ਸਹਿਤ ਚਾਰ ਪਾਠਾਂ ਵਿਚ ਇਹ ਕਿਤਾਬ ਤੁਹਾਡੇ ਸਾਹਮਣੇ ਰੱਖ ਰਹੇ ਹਾਂ। ਆਸ ਕਰਦੇ ਹਾਂ ਕਿ ਜਿਸ ਨਿਖੇਧੀ ਦੇ ਦੌਰ ਵਿਚ ਹੁਣ ਦੇ ਦੱਖਣੀ-ਏਸ਼ੀਆਈ ਸਮਾਜ ਗੁਜਰ ਰਹੇ ਹਨ, ਇਹ ਕਿਤਾਬ ਉਨ੍ਹਾਂ ਨੂੰ ਧਰਮ ਦੇ ਰਾਹ ਤੋਰਨ ਵਿਚ ਮਦਦਗਾਰ ਸਾਬਤ ਹੋਵੇਗੀ।