Twarikh Guru Ka Bagh | ਤਵਾਰੀਖ ਗੁਰੂ ਕਾ ਬਾਗ

‘ਤਵਾਰੀਖ ਗੁਰੂ ਕਾ ਬਾਗ’ ਗਿਆਨੀ ਬਿਸ਼ਨ ਸਿੰਘ ਜੀ ਦੀ ਮਹੱਤਵਪੂਰਨ ਰਚਨਾ ਹੈ। ਗਿਆਨੀ ਬਿਸ਼ਨ ਸਿੰਘ ਜੀ ਸਿੱਖ ਪੰਥ ਦੇ ਅਣਗੌਲੇ ਵਿਦਵਾਨ ਰਹੇ ਹਨ, ਜਿਨ੍ਹਾਂ ਸਿੱਖ ਇਤਿਹਾਸ, ਵਿਆਖਿਆਕਾਰੀ, ਪਿੰਗਲ, ਬਾਲ ਕਹਾਣੀਆਂ, ਸਾਹਿਤ ਆਦਿ ਵਿਸ਼ਿਆਂ ‘ਤੇ ਲਗਭਗ ੨੦ ਤੋਂ ਵੀ ਉਪਰ ਰਚਨਾਵਾਂ ਦੀ ਸਿਰਜਣਾ ਕੀਤੀ।

ਇਹ ਗਿਆਨੀ ਜੀ ਦਾ ਹੀ ਉਦਮ ਸੀ ਜਿਨ੍ਹਾਂ ਨੇ ਇਤਿਹਾਸ ਦੇ ਬਹੁਤੇ ਸਾਰੇ ਅਹਿਮ ਵਾਕਿਆਤ ਨੂੰ ਸਦੀਵਕਾਲ ਲਈ ਸੰਭਾਲਕੇ ਰੱਖ ਲਿਆ, ਜੋ ਸ਼ਾਇਦ ਕਿਤੇ ਗੁੰਮ ਹੋਕੇ ਹੀ ਰਹਿ ਜਾਣੇ ਸਨ।

ਉਨ੍ਹਾਂ ਦੀ ਸਮੁੱਚੀ ਲਿਖਤ ਵਿਚੋਂ ਸਿੱਖੀ-ਸਿਦਕ, ਅਕਾਲੀ ਸਿੰਘਾਂ ਦੇ ਉਚ-ਕਿਰਦਾਰ ਅਤੇ ਜ਼ਬਤ, ਸੰਘਰਸ਼ ਦੀ ਗਾਥਾ, ਮਤਿ ਦੀ ਸਾਂਝ, ਜਥੇਬੰਦੀ ਦੀ ਇਕਜੁੱਟਤਾ ਅਤੇ ਨਿਰਭਉ-ਨਿਰਵੈਰਤਾ ਦੀ ਪ੍ਰਤੱਖ ਸਾਖੀ ਹੈ, ਜਿਸਨੂੰ ਵਰਤਮਾਨ ਦੇ ਵਿਚ ਰੱਖਕੇ ਵੀ ਅੰਦਰ ਝਾਤ ਮਾਰਨੀ ਚਾਹੀਦੀ ਕਿ ਕੀ ਅੱਜ ਵੀ ਉਹੀ ਗੁਰੂ ਕੇ ਅਕਾਲੀ ਸਿੰਘ ਹਨ? ਜਿਹੜੇ ਗੁਰੂ ਖਾਲਸਾ ਪੰਥ ਦੇ ਸੱਚੇ ਯੋਧੇ ਸਨ?