Gurpurab Nirnay | ਗੁਰਪੁਰਬ ਨਿਰਣਯ

ਸ. ਕਰਮ ਸਿੰਘ ਜੀ ਵੱਲੋਂ ਇਹ ਪੁਸਤਕ 1912 ਈ: ਵਿਚ ਛਪਵਾਈ ਗਈ ਸੀ। ਇਸ ਪੁਸਤਕ ਵਿਚ ਦਸ ਗੁਰੂ ਸਾਹਿਬਾਨ ਦੇ ਗੁਰਪੁਰਬਾਂ ਦੀਆਂ ਤਿੱਥਾਂ ਨੂੰ ਪ੍ਰਵਿਸ਼ਟਿਆਂ ਵਿਚ ਬਦਲ ਕੇ ਉਨ੍ਹਾਂ ਦੇ ਬਰਾਬਰ ਦੀਆਂ ਅੰਗਰੇਜ਼ੀ ਸੰਨ ਅਤੇ ਹਿਜਰੀ ਸੰਮਤ ਦੀਆਂ ਤਾਰੀਖਾਂ ਕੱਢੀਆਂ ਗਈਆਂ ਹਨ। ਇਸ ਦੀਆਂ ਬਹੁਤੀਆਂ ਕਾਪੀਆਂ ਨਹੀਂ ਮਿਲਦੀਆਂ, ਇਸ ਲਈ ਸ. ਸਿਮਰਜੀਤ ਸਿੰਘ ਸਾਬਕਾ ਸੰਪਾਦਕ ਗੁਰਮਤਿ ਪ੍ਰਕਾਸ਼ ਜੀ ਨੇ ਇਸ ਪੁਸਤਕ ਨੂੰ ਸੰਪਾਦਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਵਿਚ ਜਿਥੇ ਲੋੜ ਪਈ, ਉਥੇ ਫੁੱਟਨੋਟ ਦਿੱਤਾ ਗਿਆ ਹੈ। ਇਸ ਦੇ ਨਾਲ ਵਿਦਵਾਨ ਲੇਖਕਾਂ ਨੂੰ ਆਪਣੇ ਖੋਜ ਭਰਪੂਰ ਕੰਮ ਕਰਨ ਵਿਚ ਮਦਦ ਮਿਲ ਸਕੇਗੀ।

This book, published by S. Karam Singh ji in 1912, features the dates of the Gurpurbs of the ten Sikh Gurus, converted into corresponding English and Hijri dates. Due to the limited number of available copies, S. Simarjeet Singh, the former editor of Gurmati Prakash, has made an effort to edit this work. Footnotes have been provided where necessary, aiding scholars in their extensive research.