Delhi De Jetu Sing Soorme | ਦਿੱਲੀ ਦੇ ਜੇਤੂ ਸਿੰਘ ਸੂਰਮੇ

3 ਲਘੂ ਨਾਟਕਾਂ ਦੇ ਇਸ ਸੰਗ੍ਰਹਿ ਵਿਚ ਸਿੱਖ ਇਤਿਹਾਸ ਦੇ ਸੂਰਮਗਤੀ ਵਾਲੇ ਬ੍ਰਿਤਾਤਾਂ ਨੂੰ ਆਧਾਰ ਬਣਾਇਆ ਗਿਆ ਹੈ । ‘ਦਿੱਲੀ ਦੇ ਜੇਤੂ ਸਿੰਘ ਸੂਰਮੇ’ ਵਿਚ ਸਿੰਘਾਂ ਵੱਲੋਂ ਦਿੱਲੀ ਦੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਝੁਲਾਣ ਦੀ ਇਤਿਹਾਸਕ ਵਾਰਤਾ ਨੂੰ ਪੇਸ਼ ਕੀਤਾ ਗਿਆ ਹੈ । ‘ਸ਼ਾਹ ਮੁਹੰਮਦਾ ਇਕ ਸਰਦਾਰ ਬਾਝੋ’ ਅੰਗ੍ਰੇਜਾਂ ਵੱਲੋਂ ਕੁੱਟਲ ਨੀਤੀ ਨਾਲ ਡੋਗਰੇ ਸਰਦਾਰਾਂ ਨੂੰ ਖ੍ਰੀਦ ਕੇ ਸਿੱਖ ਰਾਜ ਨੂੰ ਹੱੜਪਣ ਦੇ ਇਤਿਹਾਸਕ ਬ੍ਰਿਤਾਂਤ ਨੂੰ ਪੇਸ਼ ਕਰਦਾ ਹੈ । ਤੀਜਾ ਨਾਟਕ ‘ਮੋੜੀ ਭਾਈ ਡਾਂਗ ਵਾਲਿਆ’ ਭਾਰਤ ਦੀ ਅਜ਼ਮਤ ਲੁੱਟ ਕੇ ਲਿਜਾ ਰਹੇ ਲੁਟੇਰਿਆਂ ਪਾਸੋਂ ਸਿੰਘਾਂ ਵੱਲੋਂ ਆਪਣੀ ਜਾਨ ’ਤੇ ਖੇਡ ਕੇ ਹਿੰਦੁਸਤਾਨ ਦੀਆਂ ਧੀਆਂ ਨੂੰ ਛੁਡਵਾਣ ਤੇ ਉਨ੍ਹਾਂ ਦੇ ਮਾਪਿਆਂ ਪਾਸ ਪੁਚਾਣ ਦੇ ਇਤਿਹਾਸ ਨੂੰ ਸਾਕਾਰ ਕਰਦਾ ਹੈ । ਇਨ੍ਹਾਂ ਨਾਟਕਾਂ ਦੀ ਸਟੇਜ ’ਤੇ ਪੇਸ਼ਕਾਰੀ ਇਸ ਲਹੂ-ਵੀਟਵੇਂ ਗੌਰਵਮਈ ਇਤਿਹਾਸ ਨੂੰ ਇੰਨ-ਬਿੰਨ ਸਾਕਾਰ ਕਰਨ ਦੇ ਸਮਰੱਥ ਹੈ ।

This collection of three short plays is based on the valorous narratives of Sikh history. "Delhi de Jethu Singh Soorme" presents the historical tale of the Sikhs hoisting the Kesri flag at the Red Fort in Delhi. "Shah Muhammad Ik Sardar Bajho" recounts the historical account of how the British, through their deceitful policies, purchased Dogra Sardars to usurp Sikh rule. The third play, "Mori Bhai Dang Waliya," depicts the history of Sikhs risking their lives to rescue the daughters of Hindustan from marauding invaders and reuniting them with their families. The staging of these plays has the power to bring this blood-stained, glorious history to life.