Khirkiyan | ਖਿੜਕੀਆਂ
ਇਸ ਸੰਗ੍ਰਹਿ ਵਿਚ ਦਰਜ ਘਟਨਾਵਾਂ ਜ਼ਿੰਦਗੀ ਵਲ ਖੁਲ੍ਹਦੀਆਂ ਖਿੜਕੀਆਂ ਹਨ । ਖਿੜਕੀ ਦਿਨ ਵੇਲੇ ਅੰਦਰੋਂ ਬਾਹਰ ਵੇਖਣ ਲਈ ਅਤੇ ਰਾਤ ਵੇਲੇ ਬਾਹਰੋਂ ਅੰਦਰ ਝਾਕਣ ਲਈ ਹੁੰਦੀ ਹੈ । ਇਵੇਂ ਇਸ ਸੰਗ੍ਰਹਿ ਵਿਚਲੀਆਂ ਖਿੜਕੀਆਂ ਤੋਂ ਬਾਹਰਲੇ ਅਤੇ ਅੰਦਰਲੇ, ਸਰੀਰਕ ਅਤੇ ਰੂਹਾਨੀ, ਪੱਛਮੀ ਅਤੇ ਪੂਰਬੀ ਜੀਵਨ ਦੇ ਸੁਨੇਹੇ ਅਤੇ ਸੰਕੇਤ ਮਿਲਦੇ ਹਨ । ਅਜੋਕੇ ਸੰਸਾਰ ਵਿਚ ਪੂਰਬੀ ਅਤੇ ਪੱਛਮੀ ਜੀਵਨ-ਜਾਚ ਅਤੇ ਵਿਸ਼ਵ-ਦ੍ਰਿਸ਼ਟੀ ਵਿਚ ਵੀ ਨਹੀਂ , ਇਨ੍ਹਾਂ ਦੇ ਚਾਨਣੇ ਅਤੇ ਹਨੇਰੇ ਵਿਚ ਵੀ ਅੰਤਰ ਹੈ । ਇਨ੍ਹਾਂ ਦੋਹਾਂ ਜੀਵਨ-ਪ੍ਰਣਾਲਆਂ ਵਿਚੋਂ ਘਟਨਾਵਾਂ ਅਤੇ ਸ਼ਖ਼ਸੀਅਤਾਂ ਪੇਸ਼ ਕੀਤੀਆਂ ਗਈਆਂ ਹਨ, ਤਾਂ ਕਿ ਪਾਠਕਾਂ ਦਾ ਅਨੁਭਵ ਵਿਸ਼ਾਲ ਅਤੇ ਗਿਆਨ ਡੂੰਘਾ ਹੋਵੇ ।
This collection features events that serve as windows opening to life. Windows allow us to look outside during the day and peek inside at night. Similarly, the "windows" in this collection offer insights into both external and internal aspects of existence—physical and spiritual, Western and Eastern. In today’s world, there are differences not only in the Eastern and Western approaches to life but also in their illumination and shadows. The events and personalities presented from these two life systems aim to enrich readers’ experiences and deepen their understanding.