Eho Hmara Jeewna | ਏਹੁ ਹਮਾਰਾ ਜੀਂਵਣਾ
ਦਲੀਪ ਕੌਰ ਟਿਵਾਣਾ ਦੀ ਨਾਵਲ-ਕਲਾ ਜੀਵਨ-ਹੋਂਦ ਦੀ ਅਸਲੀਅਤ ਦੇ ਰਾਜ ਨੂੰ ਢੂੰਡਦੀ ਹੋਈ ਆਪਣੇ ਨੈਣ-ਨਕਸ ਨਿਖਾਰਦੀ ਹੈ । ਜੀਵਨ ਦੇ ਹਜ਼ਾਰਾਂ ਪਹਿਲੂਆਂ ਦੀ ਤ੍ਰਿਖਾ ਇਸੇ ਨੁਕਤੇ ਤੋਂ ਸੁਰੂ ਹੋ ਕੇ ਇਸਦੀ ਸੰਪੂਰਨਤਾ ਦੇ ਕਿਸੇ ਝਲਕਾਰੇ ਉਤੇ ਆਪਣੇ ਆਪ ਨੂੰ ਇਕਾਗਰ ਕਰਦੀ ਹੈ । ਉਸਦਾ ਰਚਨਾਤਮਕ ਉਛਾਲ ਆਪਣਾ ਪ੍ਰਥਮ ਘੇਰਾ ਅਜਿਹੀ ਇਕੱਲ ਜਾਂ ਉਪਰਾਮਤਾ ਵਿਚ ਨਿਸਚਿੱਤ ਕਰਦਾ ਹੈ, ਜਿਹੜੀ ਉਦੋਂ ਦ੍ਰਿਸ਼ਟੀਮਾਨ ਹੁੰਦੀ ਹੈ ਜਦੋਂ ਕਿ ਕਿਸੇ ਵਿਸ਼ੇਸ਼ ਕਾਰਨ ਕਰਕੇ ਮਾਨਵ-ਹੋਂਦ ਦਾ ਕੋਈ ਮੁੱਖ ਪਹਿਲੂ ਅਚਾਨਕ ਜਾਂ ਕਿਸੇ ਤਰਕ-ਨਿਯਮ ਅਨੁਸਾਰ ਆਪਣੇ ਅਰਥ ਗੁਆ ਬੈਠਦਾ ਹੈ, ਜਾਂ ਇੰਜ ਬਾਹਰੋਂ ਜਾਪਦਾ ਹੈ । ਟਿਵਾਣਾ ਦੇ ਨਾਵਲਾਂ ਵਿਚ ਕਦੇ ਵਕਤੀ ਤੌਰ ਉਤੇ ਅਤੇ ਕਦੇ ਪੱਕੇ ਤੌਰ ਉਪਰਾਮਤਾ ਅਤੇ ਇੱਕਲਤਾ ਦੀ ਸੰਘਣੀ ਨਿਰਾਕਾਰਤਾ ਵਿਚ ਵਿਚਰਦੀ ਤ੍ਰਾਸਦੀ ਦਾ ਅਜਿਹਾ ਰੂਪ ਯਕੀਨਨ ਉਭਰਦਾ ਹੈ, ਪਰ ਜੀਵਨ-ਹੋਂਦ ਦੇ ਬਾਹਰੋਂ ਗੁਆਚੇ ਅਰਥਾਂ ਦੇ ਅੰਦਰ ਕਿਸੇ ਮੰਜਿਲ ਵਲ ਵਧਣ ਦੀ ਹਰਕਤ ਕਦੇ ਧੀਮੀ ਸੁਰ ਵਿਚ ਅਤੇ ਕਦੇ ਤੇਜ਼ ਸੁਰ ਵਿਚ ਕਾਇਮ ਰਹਿੰਦੀ ਹੈ ।
Dalip Kaur Tiwana's novelistic artistry seeks to uncover the essence of life’s reality, enhancing its narrative through a distinctive lens. The exploration of countless facets of life begins from this point and focuses on glimpses of its completeness. Her creative expression establishes a primary realm within a profound sense of isolation or solitude, which becomes visible when a key aspect of human existence suddenly loses its meaning or manifests in an unexpected way due to specific circumstances.
In Tiwana's novels, there emerges a tragic form that oscillates between temporary and enduring solitude, reflecting a dense formlessness. However, the movement toward some destination amid the lost meanings of life maintains a rhythm that is sometimes subtle and other times intense.