Dozakhnama | ਦੋਜ਼ਖਨਾਮਾ
ਮਿਰਜ਼ਾ ਸਾਹਿਬ, ਇਸ ਮਸਕੀਨ ਨੂੰ ਮੁਆਫ਼ ਕਰਨਾ, ਮੰਟੋ ਆਪਣੇ ਕਿੱਸੇ ਵਿਚੋਂ ਵਾਰ-ਵਾਰ ਗਾਇਬ ਹੋ ਰਿਹਾ ਹੈ। ਇਹ ਮੇਰੀ ਫ਼ਿਤਰਤ ਹੈ। ਜੇ ਤੁਸੀਂ ਮੇਰੇ ਕਿੱਸਿਆਂ ਨੂੰ ਪੜ੍ਹਦੇ ਤਾਂ ਸਮਝ ਪਾਉਂਦੇ ਕਿ ਉਹਨਾਂ ਵਿਚ ਮੰਟੋ ਹੁਣ ਹੈ ਅਤੇ ਹੁਣ ਨਹੀਂ, ਉਹ ਇਕ ਕਾਫ਼ਿਰ ਰੂਹ ਵਾਂਗ ਭੱਜਿਆ ਫਿਰਦਾ ਰਹਿੰਦਾ ਹੈ। ਭੱਜਣ ਤੋਂ ਇਲਾਵਾ ਕੋਈ ਹੋਰ ਚਾਰਾ ਵੀ ਨਹੀਂ। ਸਆਦਤ ਹਸਨ ਕਦੀ ਮੰਟੋ ਦਾ ਸਾਹਮਣਾ ਨਹੀਂ ਸੀ ਕਰ ਪਾਉਂਦਾ। ਸਆਦਤ ਹਸਨ ਦੇ ਇੰਨੇ ਠਾਠ ਸਨ, ਖ਼ਾਨਦਾਨੀ ਰੋਬ-ਦਾਬ, ਅਜਿਹੇ ਕੱਪੜੇ ਚਾਹੀਦੇ ਨੇ, ਅਜਿਹੀਆਂ ਲਾਹੌਰੀ ਜੁੱਤੀਆਂ ਤੋਂ ਬਿਨਾਂ ਨਹੀਂ ਚੱਲੇਗਾ, ਅਨਾਰਕਲੀ ਬਾਜ਼ਾਰ ਦੇ ਕਰਨਾਲ ਬੂਟ ਸ਼ਾਪ ਘੱਟ ਤੋਂ ਘੱਟ ਦਸ ਬਾਰ੍ਹਾਂ ਜੋੜੀ ਚੱਪਲਾਂ ਖਰੀਦਣੀਆਂ ਹੀ ਹੋਣਗੀਆਂ; ਕਿੰਨੇ ਹੋਰ ਖੁਸ਼ ਖ਼ਿਆਲ। ਅਤੇ ਮੰਟੋ ਉਸ ਦੇ ਕੰਨ ਖਿੱਚਦੇ-ਖਿੱਚਦੇ, ਝੰਜੋੜਦੇ ਹੋਏ ਕਹਿੰਦਾ, ਸਾਲਾ ਸੂਰ ਦਾ ਬੱਚਾ, ਨਵਾਬੀ ਝਾੜ ਰਿਹਾ ਹੈ, ਜੋ ਲਿਖਿਆ ਹੈ ਉਸ ਦੀ ਕਿਸਮਤ ਜਾਣਦਾ ਹੈ? ਕਾਲੇ ਕੱਪੜੇ ਨਾਲ ਮੂੰਹ ਬੰਨ੍ਹ ਕੇ ਕੈਦਖਾਨੇ ਵਿਚ ਸੁੱਟ ਦੇਣਗੇ ਤੈਨੂੰ। ਸਾਰਾ ਹਿੰਦੁਸਤਾਨ ਤੇਰੇ ਲਿਖੇ ਦੀ ਬਦਬੂ ਨਾਲ ਭਰ ਜਾਵੇਗਾ। ਸਾਲਾ, ਸੂਰ ਕਿਤੋਂ ਦਾ, ਇੰਨਾ ਵੱਡਾ ਕਾਫ਼ਿਰ ਹੈ ਤੂੰ ਕਿ ‘ਠੰਡਾ ਗੋਸ਼ਤ’ ਜਿਹੀ ਕਹਾਣੀ ਲਿਖਦਾ ਹੈ? ਲੋਕ ਕੀ ਕਹਿੰਦੇ ਹਨ, ਸੁਣਿਆ ਹੈ ਤੂੰ? ਬਸ ਆਦਮੀ ਅਤੇ ਔਰਤ ਦੇ ਗੋਸ਼ਤ ਦੇ ਬਾਰੇ ਲਿਖਿਆ ਹੈ, ਰੈਡ ਲਾਇਟ ਏਰੀਆ ਛੱਡ ਕੇ ਹੋਰ ਕੀ ਹੈ ਤੇਰੇ ਲਿਖੇ ਹੋਏ ਵਿਚ! ਹੱਥ ਖੜੇ ਕਰ ਦਿੱਤੇ, ਮਿਰਜ਼ਾ ਸਾਹਿਬ, ਨਹੀਂ ਕੁਝ ਹੋਰ ਨਹੀਂ ਹੈ, ਖੂਨ ਹੈ, ਬਲਾਤਕਾਰ ਹੈ, ਮੁਰਦਿਆਂ ਦੇ ਨਾਲ ਸੰਭੋਗ ਹੈ, ਗਾਲ੍ਹਾਂ ਹੀ ਗਾਲ੍ਹਾਂ ਹਨ ਅਤੇ ਇਹਨਾਂ ਸਾਰੀਆਂ ਤਸਵੀਰਾਂ ਦੇ ਪਿੱਛੇ ਲੁਕੇ ਹੋਏ ਹਨ ਕੁਝ ਸਾਲ, ਖੂਨ ਵਿਚ ਵਹਿ ਗਏ ਕੁਝ ਸਾਲ...1946, 1947 ਅਤੇ 1948 ਨੋ ਮੈਨਜ਼ ਲੈਂਡ ਹੈ, ਦੇਸ਼ ਦੇ ਅੰਦਰ ਇਕ ਭੂਖੰਡ, ਜਿਥੇ ਟੋਭਾ ਟੇਕ ਸਿੰਘ ਦਾ ਨਾਮ ਤੁਸਾਂ ਲੋਕਾਂ ਨੇ ਨਹੀਂ ਸੁਣਿਆ। ਸੁਣੋਗੇ ਵੀ ਕਿਥੋਂ? ਉਹ ਤਾਂ ਪਾਗ਼ਲਪਨ ਦੇ ਸਿਵਾ ਕੁਝ ਹੋਰ ਨਹੀਂ ਸੀ...!
- ‘ਦੋਜ਼ਖ਼ਨਾਮਾ’ ਵਿੱਚੋਂ
ਅਨੁਵਾਦ: ਪਵਨ ਟਿੱਬਾ
Mirza Sahib, please forgive this miserable being; Manto keeps disappearing from his own tales. It is my nature. If you read my stories, you would understand that Manto is sometimes present and sometimes absent in them, like a heretical spirit that keeps running away. There’s no other remedy but to run away. Saadat Hasan can never face Manto. Saadat Hasan had so much pomp, a family name, required such clothes; without such Lahore shoes, it wouldn’t work. He must have bought at least ten pairs of slippers from the Kornaal Boot Shop in Anarkali Market; so many other fanciful ideas. And Manto, pulling at his ears, shaking him, would say, “You bastard son of a pig, flaunting your nobility; who knows the fate of what you’ve written? They will throw you into prison, your mouth bound with black cloth. All of India will be filled with the stench of your writing. You bastard, you’re such a big heretic that you write a story like ‘Thanda Gosht’? What do people say, have you heard? You just wrote about the flesh of man and woman; what else do you have in your writing besides the red-light area! Hands raised, Mirza Sahib, no, there’s nothing else; it’s blood, it’s rape, it’s intercourse with corpses, it’s only filth, and behind all these images lie some years, years drenched in blood... 1946, 1947, and 1948 are no man’s land, a piece of land within the country, where you people haven’t even heard of the name Toba Tek Singh. Where will you hear it? He was nothing but madness…!**
— From Dozkhanama
Translation: Pawan Tibba