Pind Di Mitti | ਪਿੰਡ ਦੀ ਮਿੱਟੀ
ਸਮਾਂ ਵੀ ਕਮਾਲ ਦਾ ਹੁੰਦਾ ਹੈ ਅਤੇ ਇਸ ਉਪਰ ਜਿੱਤ ਹਮੇਸ਼ਾਂ ਇਨਸਾਨ ਦੀ ਹੁੰਦੀ ਹੈ। ਉਹ ਜਿਉਂਦੇ ਜੀਅ ਇਹ ਆਖਦੇ ਰਹੇ ਕਿ ਮੇਰੀ ਇੱਛਾ ਤਾਂ ਇਹੀ ਹੈ ਕਿ ਮੈਂ ਲਿਖਦਾ-ਲਿਖਦਾ ਮਰਾਂ... ਸਮੇਂ ਨੂੰ ਉਨ੍ਹਾਂ ਨੇ ਜਿੱਤ ਲਿਆ ਤੇ ਇਸ ਤਰ੍ਹਾਂ ਹੀ ਹੋਇਆ। ਇਸ ਨਾਵਲ ਦੇ 24 ਕਾਂਡ ਉਹ ਲਿਖ ਚੁੱਕੇ ਸਨ, ਜਿਸ ਸਮੇਂ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਸਤੋਂ ਕੁਝ ਚਿਰ ਪਹਿਲਾਂ ਉਨ੍ਹਾਂ ਨੇ 24ਵਾਂ ਕਾਂਡ ਪੂਰਾ ਕੀਤਾ ਤੇ 25ਵੇਂ ਕਾਂਡ ਦਾ ਨੰਬਰ ਪਾ ਕੇ ਰੱਖ ਦਿੱਤਾ ਕਿ ਸਵੇਰੇ ਉੱਠ ਕੇ ਲਿਖਾਂਗਾ... ਉਹ ਆਪਣੀ ਸਿਰਜਣ ਪ੍ਰਕਿਰਿਆ ਵੱਡੇ ਤੜਕੇ ਉੱਠ ਕੇ ਹੀ ਸ਼ੁਰੂ ਕਰਦੇ ਸਨ।
ਨਾਵਲ ਉਨ੍ਹਾਂ ਨੇ ਸ਼ੁਰੂ ਕੀਤਾ, ਕਹਾਣੀ ਚਲਦੀ ਰਹੀ, ਹਰ ਕਾਂਡ ਕਹਾਣੀ ਨੂੰ ਅੱਗੇ ਤੋਰਦਾ ਰਿਹਾ ਤੇ 24 ਕਾਂਡ ਤੱਕ ਪਹੁੰਚ ਕੇ ਇੰਝ ਲੱਗਦਾ ਹੈ ਜਿਵੇਂ ਨਾਵਲ ਅਧੂਰਾ ਨਹੀਂ ਪੂਰਾ ਹੈ... ਅਸਲ ਵਿੱਚ ਕੁਝ ਲੇਖਕ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਇੱਕ ਖਾਸ ਪਾਠਕ ਵਰਗ ਹੁੰਦਾ ਹੈ। ਪਾਠਕ ਤੇ ਲੇਖਕ ਦਾ ਰਿਸ਼ਤਾ ਬਹੁਤ ਗੂੜ੍ਹਾ ਹੁੰਦਾ ਹੈ। ਪਾਠਕ ਤੇ ਲੇਖਕ ਇੱਕ ਦੂਜੇ ਨੂੰ ਅੰਦਰੋਂ ਜਾਣਦੇ ਨੇ। ਲੇਖਕ ਦੀ ਸ਼ੈਲੀ ਤੇ ਇਸ਼ਾਰਿਆਂ ਨੂੰ ਉਸਦਾ ਪਾਠਕ ਸਮਝ ਜਾਂਦਾ ਹੈ। ਇਸ ਕਰਕੇ ਇਹ ਲਿਖਤ ਬਾਪੂ ਦੇ ਪਾਠਕਾਂ ਲਈ ਅਧੂਰੀ ਨਹੀਂ ਹੈ। ਜਿਹੜੀਆਂ ਲਿਖਤਾਂ ਪੂਰੀਆਂ ਸਮਝੀਆਂ ਜਾਂਦੀਆਂ ਹਨ ਉਹ ਵੀ ਅਸਲ ਵਿੱਚ ਅਧੂਰੀਆਂ ਹੀ ਰਹਿੰਦੀਆਂ ਹਨ ਬਿਨ੍ਹਾਂ ਪਾਠਕਾਂ ਤੋਂ। ਜਿਸ ਲਿਖਤ ਨੂੰ ਪਾਠਕਾਂ ਦਾ ਹੁੰਗਾਰਾ ਹੀ ਨਾ ਮਿਲੇ ਉਸਦਾ ਵਜੂਦ ਕੀ ਹੈ? ਕੁਝ ਵੀ ਨਹੀਂ, ਉਹ ਲਿਖਤਾਂ ਸਾਰੀ ਉਮਰ ਕੁਆਰੀਆਂ ਹੀ ਰਹਿੰਦੀਆਂ ਹਨ ਤੇ ਬਾਪੂ ਦੀ ਕੋਈ ਲਿਖਤ ਨੇ ਅਜਿਹਾ ਦਰਦ ਨਹੀਂ ਝੱਲਿਆ, ਉਸਨੂੰ ਤਾਂ ਪਾਠਕਾਂ ਵੱਲੋਂ ਅਥਾਹ ਮੁਹੱਬਤ ਮਿਲੀ। ਇਸ ਕਰਕੇ ਹਵਾਵਾਂ ਵੀ ਇਹੀ ਸੁਨੇਹਾ ਦਿੰਦੀਆਂ ਹਨ ਕਿ ਅਣਖੀ ਪਾਠਕਾਂ ਦਾ ਮਹਿਬੂਬ ਲੇਖਕ ਹੈ...
...ਇਸ ਨਾਵਲ ਦੀ ਕਹਾਣੀ ਕੀ ਹੈ? ਇਹ ਨਾਵਲ ਕਿਨ੍ਹਾਂ ਗੱਲਾਂ ਨੂੰ ਲੈ ਕੇ ਚਲਦਾ ਹੈ, ਲੇਖਕ ਇਸ ਨਾਵਲ 'ਚ ਹੁਣ ਕਿਹੜੇ ਮਸਲੇ ਲੈ ਕੇ ਆ ਰਿਹਾ ਹੈ...
...ਇਹ ਸਾਰੀਆਂ ਗੱਲਾਂ ਇਸ ਲਿਖਤ ਦੇ ਪੜ੍ਹਨ ਨਾਲ ਤੇ ਇਸਦੇ ਨਾਲ ਜੁੜਨ ਕਰਕੇ ਹੀ ਹੱਥ ਲੱਗ ਸਕਦੀਆਂ ਹਨ। ਹਰ ਪਾਠਕ ਲਈ ਇਹ ਕਹਾਣੀ ਆਪਣਾ ਵੱਖਰਾ ਪ੍ਰਭਾਵ ਪਾਵੇਗੀ। ਜੋ ਪਾਠਕ ਜਿੰਨਾ ਲੇਖਕ ਦੀਆਂ ਲਿਖਤਾਂ/ਜੁਗਤਾਂ ਦੇ ਨੇੜੇ ਹੋਵੇਗਾ ਓਨਾ ਹੀ ਉਹ ਇਸਨੂੰ ਸਮਝੇਗਾ ਕਿ ਅਣਖੀ ਗੱਲ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦਾ ਸੀ...
- ਕਰਾਂਤੀ ਪਾਲ
Time is also remarkable, and victory always belongs to humans. They would say throughout their lives that their wish was to write until they died... They conquered time, and that’s how it happened. By the time they said goodbye to this world, they had completed 24 chapters of this novel. Just a short while before, they had finished the 24th chapter and had kept the number for the 25th chapter, intending to write it in the morning... They would start their creative process by getting up very early.
They began the novel, and the story kept progressing, with each chapter advancing the narrative. By the time they reached the 24th chapter, it felt like the novel was complete rather than unfinished... In reality, some writers have a specific audience. The relationship between the reader and the writer is very profound. The reader knows the writer from within. The reader understands the writer’s style and nuances. Therefore, this writing is not incomplete for the father’s readers. Those writings that are considered complete are, in fact, incomplete without the readers. What is the existence of a work that does not receive the readers' uproar? Nothing at all; such writings remain unmarried their entire lives, whereas the father's writings have received immense love from the readers. That’s why the winds convey the same message: the unseen writer is beloved to the readers...
...What is the story of this novel? What topics does this novel address? What issues is the writer bringing into this novel...
...All these matters can only be grasped by reading this writing and connecting with it. For each reader, this story will leave a distinct impact. The closer the reader is to the writer’s writings and techniques, the better they will understand where the unseen message intends to lead...**
— Kranti Pal