Panchia Di Majlis | ਪੰਛੀਆਂ ਦੀ ਮਜਲਿਸ

ਇਹ ਪੁਸਤਕ ਪ੍ਰਸਿੱਧ ਈਰਾਨੀ ਕਵੀ ਫ਼ਰੀਦ-ਉਦ-ਦੀਨ ਅੱਤਾਰ (੧੧੪੫-੧੨੨੦) ਦੀ ਕਲਾਸਕੀ ਰਚਨਾ ‘ਮਨਤਿਕੁੱਤੈਰ’ ਦਾ ਰਸਿਕ ਪੰਜਾਬੀ ਅਨੁਵਾਦ ਹੈ । ਪੰਛੀਆਂ ਦੇ ਰੂਪਕਾਂ ਰਾਹੀ ਇਹ ਰਚਨਾ ਮਨੁੱਖ ਦੇ ਅੰਦਰ ਸੱਚ ਦੀ ਤਲਾਸ਼ ਨੂੰ ਤਿੱਖਿਆਂ ਕਰਦੀ ਹੈ । ਇਸਦਾ ਰਮਜ਼ ਭਰਪੂਰ ਚਿਹਨ ਸੰਸਾਰ ਵਿਸਮਾਦਿਤ ਕਰਦਾ ਹੈ ਤੇ ਇਸ ਵਿਚਲੀਆਂ ਸਿੱਖਿਆਦਾਇਕ ਲਘੂ ਕਹਾਣੀਆਂ ਪਾਠਕ ਨੂੰ ਬੰਨ੍ਹ ਲੈਂਦੀਆਂ ਹਨ