Suman Kanta | ਸੁਮਨ ਕਾਂਤਾ

“ਸੁਮਨ-ਕਾਂਤਾ” ਦੀ ਕਹਾਣੀ, ਦੋ ਸਹੇਲੀਆਂ ਦੇ ਚਿੱਠੀ ਪੱਤਰ ਦੀ ਸ਼ੈਲੀ ਵਿਚ ਹੈ । ਇਸ ਕਹਾਣੀ ਦੇ ਪਿਛਵਾੜੇ ਵਿਚੋਂ ਇਸਤਰੀ ਦੀ ਦੱਬੀ ਕੁਚਲੀ ਹਾਹਾਕਾਰ ਸੁਣਾਈ ਦੇਵੇਗੀ ਤੇ ਉਸ ਦੇ ਨਕਸ਼ਾਂ ਉਤੇ ਕਿਸੇ ਮਰਦ ਦਰਿੰਦੇ ਦੀਆਂ ਵਹਿਸ਼ੀਆਨਾ ਨਹੁੰਦਰਾਂ ਦੀਆਂ ਖਰੋਖਾਂ ਪ੍ਰਤੱਖ ਦਿਖਾਈ ਦੇਣਗੀਆਂ । ਹਾਹਾਕਾਰ ਜਿਹੜੀ ਸਦੀਆਂ ਤੋਂ ਸਾਡੇ ਕੰਨ ਸੁਣਦੇ ਆ ਰਹੇ ਨੇ – ਨਹੁੰਦਰਾਂ, ਜਿਹੜੀਆਂ ਸਦੀਆਂ ਤੋਂ ਉਸ ਦੇ ਅੰਗਾਂ ਨੂੰ ਝਰੀਟਦੀਆਂ ਚਲੀਆਂ ਆ ਰਹੀਆਂ ਨੇ ।

The story of "Suman-Kanta" is presented in the style of letters exchanged between two friends. From its backdrop, the suppressed and crushed cries of women will be heard, and the marks of male predators’ brutalities will be vividly evident on their bodies. These cries have been echoing in our ears for centuries, as the predators have relentlessly tormented their bodies over time.