Jangnama Singhan Te Firangian | ਜੰਗਨਾਮਾ ਸਿੰਘਾਂ ਤੇ ਫ਼ਰੰਗੀਆਂ
ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਦਾ ਵਿਸਾ ਸਿੰਘਾਂ ਅਤੇ ਅੰਗਰੇਜ਼ਾਂ ਵਿਚਕਾਰ ਹੋਈ ਪਹਿਲੀ ਜੰਗ ਹੈ, ਜਿਸ ਵਿਚ ਉਸ ਨੇ ਇਸ ਜੰਗ ਦੀ ਪਿੱਠਭੂਮੀ ਵਿਚ ਕਾਰਜਸ਼ੀਲ ਸਿਆਸਤ ਨੂੰ ਵੀ ਬਾਖੂਬੀ ਚਿਤਰਿਆ ਹੈ । ਇਸ ਸੰਦਰਭ ਵਿਚ ਉਸ ਨੇ ਪੰਜਾਬ ਦੇ ਤਤਕਾਲੀਨ ਸਿਆਸੀ ਲੀਡਰਾਂ ਤੇ ਧੜਿਆਂ ਦੀ ਆਪਸੀ ਫੁੱਟ ਅਤੇ ਸਿੱਖ ਲੀਡਰਾਂ ਦੇ ਸਿਆਸੀ ਸੰਬੰਧਾਂ ਨੂੰ ਪੇਸ਼ ਕਰਨ ਦਾ ਯਤਨ ਕੀਤਾ ਹੈ । ਇਹ ਹਜ਼ਾਰਾਂ ਲੋਕਾਂ ਦੀ ਆਪ-ਬੀਤੀ ਸੀ । ਇਹ ਪਹਿਲੇ ਫਾਰਸੀ ਅੱਖਰਾਂ ਵਿਚ ਅਤੇ ਫਿਰ ਗੁਰਮੁਖੀ ਵਿਚ ਛਪਦਾ ਰਿਹਾ । ਸਾਹਿਤ-ਪ੍ਰੇਮੀ ਇਸ ਸਾਕੇ ਨੂੰ ਪੜ੍ਹ ਕੇ ਜਿਥੇ ਪੰਜਾਬ ਦੇ ਪੁਰਾਤਨ ਗੌਰਵ ਨੂੰ ਅਨੁਭਵ ਕਰਨਗੇ, ਉਥੇ ਸ਼ਾਹ ਮੁਹੰਮਦ ਦੀ ਕਲਾ-ਚੇਤਨਾ ਦੀ ਵੀ ਦਾਦ ਦੇਣਗੇ, ਭਾਵੇਂ ਰਾਣੀ ਜਿੰਦਾਂ ਬਾਰੇ ਉਸਦਾ ਭੁਲੇਖਾ ਇਤਿਹਾਸਕ ਹਕੀਕਤ ਨਹੀਂ ਸੀ ।
Shah Muhammad's war narrative details the first battle between the Sikhs and the British, capturing the political backdrop and dynamics of the time. He effectively portrays the divisions among contemporary political leaders in Punjab and the relationships between Sikh leaders. This narrative is a testament to the experiences of thousands and has been published first in Persian script and later in Gurmukhi. Readers of this work will not only feel the ancient pride of Punjab but will also appreciate Shah Muhammad's literary skill, despite his historical inaccuracies regarding Rani Jindan.