Iti | ਇਤੀ

ਇਤੀ ਵਿਚ ਇਕ ਥਾਂ ਕਿਤੇ ਲਿਖਿਆ ਹੈ ਕਿ ਨਿੱਕੇ ਹੁੰਦਿਆਂ ਤਿਤਲੀਆਂ ਨੂੰ ਮਾਰਨ ਦਾ ਸ਼ੌਕ ਹੌਲੀ ਹੌਲੀ ਮੇਰਾ ਆਪਣਾ ਇਕ 'ਸੁਸਾਇਡਲ ਐਕਟ' ਬਣ ਗਿਆ, ਉਹਨਾਂ ਦੇ ਰੰਗ ਮੇਰੀਆਂ ਉਂਗਲਾਂ ਵਿਚੋਂ ਹੁੰਦੇ ਹੋਏ ਮੇਰੇ ਲਹੂ ਵਿਚ ਚਲੇ ਗਏ.
ਲਿਖਣਾ, ਉਹਨਾਂ ਤਿਤਲੀਆਂ ਦੀਆਂ ਚੀਕਾਂ ਤੋਂ ਮੁਕਤ ਹੋਣ ਦਾ ਮੇਰੇ ਕੋਲ ਇਕੋ ਇਕ ਰਾਹ ਹੈ.
ਇਹ ਚੀਕਾਂ ਕਿਸੇ ਵੀ ਸਮੇਂ, ਸਪੇਸ, ਦੁਨੀਆ ਜਾਂ ਅਕਾਰ ਵਿਚ ਹੋਣ-ਕਵਿਤਾ ਨੇ ਮੈਨੂੰ ਜਿਊਣ ਦੀ ਥਾਂ ਦਿੱਤੀ ਹੈ. ਮੈਨੂੰ ਬਚਾਈ ਰਖਿਆ ਹੈ.
- ਸ਼ਿਵਦੀਪ

In my childhood, the hobby of killing butterflies gradually became my own 'suicidal act'; their colors seeped through my fingers and entered my blood.Writing is the only way I have to free myself from the cries of those butterflies.These cries exist in any time, space, world, or shape—poetry has given me the place to live. It has saved me."-Shivdeep