Acharj Khirki | ਅਚਰਜ ਖਿੜਕੀ

ਰਿਸ਼ੀ ਹਿਰਦੇਪਾਲ ਆਪਣੀ ਕਵਿਤਾ ਵਿਚ ਬੜੇ ਸਹਿਜ ਨਾਲ ਨਿੱਕੀਆਂ ਨਿੱਕੀਆਂ ਸੂਖ਼ਮ ਗੱਲਾਂ ਕਰਦਾ ਸਾਨੂੰ ਸੋਚ ਦੇ ਬਹੁਤ ਲੰਮੇ ਸਫ਼ਰ ਤੇ ਲੈ ਜਾਂਦਾ ਹੈ। ਅਸੀਂ ਸੋਚਦੇ ਹਾਂ ਅਸੀਂ ਤਾਂ ਬਹੁਤ ਹੌਲੀ ਹੌਲੀ ਤੁਰੇ ਸੀ, ਏਨੀ ਦੂਰ ਕਿਵੇਂ ਆ ਗਏ? ਦਰਅਸਲ ਗਹਿਰੀ ਚੁੱਪ ਵਿਚੋਂ ਕਸ਼ੀਦ ਹੋਏ ਸ਼ਬਦਾਂ ਵਿਚਕਾਰ ਜੋ ਖ਼ਾਲੀ ਥਾਂ ਹੁੰਦੀ ਹੈ, ਉਸ ਵਿਚ ਕੋਹਾਂ ਦਾ ਪੈਂਡਾ ਸਮੋਇਆ ਹੁੰਦਾ ਹੈ।
ਇਸ ਸੋਚ ਦੇ ਸਫ਼ਰ ਵਿਚ ਉਹ ਤਿੱਖਾ ਵਿਵੇਕ ਵੀ ਸ਼ਾਮਿਲ ਹੈ ਜਿਸ ਵਿਵੇਕ ਤੋਂ ਡਰਦਿਆਂ ਜਾਅਲੀ ਧਰਮੀਆਂ ਨੇ ਨਾਨਕ ਨੂੰ ਵੀ ਕੁਰਾਹੀਆ ਕਿਹਾ ਸੀ ਤੇ ਇਸ ਵਿਚ ਉਹ ਸੂਖ਼ਮ ਅਹਿਸਾਸ ਵੀ ਸ਼ਾਮਿਲ ਹਨ ਜੋ ਸਾਨੂੰ ਨਾਨਕ-ਬਾਣੀ ਅਤੇ ਰਬਾਬ ਦੀ ਸੁਰਤਿ ਧੁਨ ਨਾਲ ਜੋੜ ਦਿੰਦੇ ਹਨ।
ਰਿਸ਼ੀ ਦੀ ਕਵਿਤਾ ਵਿਸਮਾਦ ਤੋਂ ਹੀਣੇ ਤਰਕ ਦੀ ਸ਼ਾਇਰੀ ਨਹੀਂ ।ਇਹ ਸੁਹਜਮਈ ਰਮਜ਼ਾਂ ਦੀ ਸ਼ਾਇਰੀ ਹੈ ਤੇ ਇਸ ਦੇ ਕੈਨਵਸ ਵਿਚ ਜ਼ਿੰਦਗੀ ਦੇ ਸਾਰੇ ਪਿਆਰੇ ਰਿਸ਼ਤਿਆਂ ਦਾ ਹੁਸਨ ਸ਼ਾਮਲ ਹੈ, ਰੱਬਤਾ ਦੇ ਰਿਸ਼ਤੇ ਦਾ ਵੀ।
ਇਸ ਨੂੰ ਪੜ੍ਹਦਿਆਂ ਸੁਲਤਾਨ ਬਾਹੂ ਯਾਦ ਆਉਂਦਾ ਹੈ:

ਮੀਮ ਮਜ਼ਹਬ ਦੇ ਦਰਵਾਜ਼ੇ ਉੱਚੇ, ਰਾਹ ਰੱਬਾਨਾ ਮੋਰੀ ਹੂ
ਪੰਡਤਾਂ ਅਤੇ ਮੁਲਾਣਿਆਂ ਕੋਲੋਂ, ਛੁਪ ਛੁਪ ਲੰਘੀਏ ਚੋਰੀ ਹੂ ....

ਰਿਸ਼ੀ ਕੋਲ ਰੱਬਤਾ ਵੱਲ ਖੁੱਲ੍ਹਦੀ ਅਚਰਜੁ ਖਿੜਕੀ ਹੈ ।

ਸੁਰਜੀਤ ਪਾਤਰ

Rishi Hirdipal, in his poetry, effortlessly delves into subtle nuances, taking us on a profound journey of thought. We often wonder how we’ve come so far, seemingly having walked slowly. In the silence from which his words emerge, there lies an abyss of meaning.

His work encompasses sharp discernment, akin to that which led the zealous religious figures to criticize Nanak, alongside delicate emotions that connect us to the essence of Nanak's teachings and the melodies of the rabab.

Rishi's poetry is not merely a blend of wonder and logic; it is a tapestry woven with the beauty of all cherished relationships in life, including our bond with the Divine. Reading his verses evokes memories of Sultan Bahu:

"With high doors of religious sects, the path is divinely veiled,
We stealthily pass by the priests and mullahs..."

Rishi opens a wondrous window towards the Divine.

— Surjeet Paatar