Sikh Nasalkushi Da Khurakhoj | ਸਿੱਖ ਨਸਲਕੁਸ਼ੀ ਦਾ ਖੁਰਾਖੋਜ

ਸਿੱਖ ਨਸਲਕੁਸ਼ੀ ਬਾਰੇ ਸਾਡੀ ਆਮ ਜਾਣਕਾਰੀ ਦਿੱਲੀ, ਕਾਨਪੁਰ, ਬੋਕਾਰੋ ਅਤੇ ਹੋਂਦ ਚਿੱਲੜ ਤੱਕ ਹੀ ਸੀਮਿਤ ਹੈ। ਪਰ ਇਹ ਵਰਤਾਰਾ ਕੇਵਲ ਇੱਥੋਂ ਤੱਕ ਸੀਮਤ ਨਹੀਂ ਸੀ ਇਸ ਤਹਿਤ ਭਾਰਤ ਦੇ ਬਾਕੀ ਰਾਜਾਂ ‘ਚ ਵੀ ਇੱਕੋ ਵਿਧੀ ਅਤੇ ਤੀਬਰਤਾ ਨਾਲ ਸਿੱਖ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਵਰਤਾਰੇ ਦੀ ਘੋਖ ਅਤੇ ਪੜਤਾਲ ਵਿੱਚ ਕਿਤਾਬ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਆਪਣੀ ਤਰ੍ਹਾਂ ਦਾ ਪਹਿਲਾ ਅਤੇ ਬਹੁਤ ਅਹਿਮ ਦਸਤਾਵੇਜ਼ ਹੈ। ਇਹ ਕਿਤਾਬ 6 ਰਾਜਾਂ – ਮੱਧ ਪ੍ਰਦੇਸ਼, ਛੱਤੀਸਗੜ੍ਹ, ਉੜੀਸਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਤਾਮਿਲਨਾਡੂ ’ਚ ਹੋਈਆਂ ਘਟਨਾਵਾਂ ਦੀ ਜਾਣਕਾਰੀ ਦਿੰਦੀ ਹੈ।

ਕਿਤਾਬ ‘ਚ ਲਿਖੇ ਵਰਤਾਰੇ ਚਸ਼ਮਦੀਦਾਂ ਜਾਂ ਨਸਲਕੁਸ਼ੀ ਨੂੰ ਹੱਡੀਂ ਹੰਢਾਉਣ ਵਾਲਿਆਂ ਵੱਲੋਂ ਖੁਦ ਦੱਸੇ ਗਏ ਹਨ। ਕਿਤਾਬ, ਜੂਝਣ ਵਾਲੇ ਅਤੇ ਗੁਰੂ ਅਦਬ ‘ਚ ਸ਼ਹੀਦ ਹੋਏ ਸਿੱਖਾਂ ਦਾ ਅਪ੍ਰਗਟ ਅਤੇ ਅਣਛੋਹਿਆ ਪੱਖ ਵੀ ਸਾਹਮਣੇ ਰੱਖਦੀ ਹੈ। ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਹੁਣ ਕਿਤਾਬ ਦੀ ਦੂਜੀ ਛਾਪ ਪਾਠਕਾਂ ਦੇ ਲਈ ਛਪ ਕੇ ਹਾਜਰ ਹੈ।