Kaurnama | ਕੌਰਨਾਮਾ

ਇਹ ਕਿਤਾਬ ਮੌਜੂਦਾ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਬਾਰੇ ਜ਼ਿਕਰ ਛੇੜਦੀ ਹੈ। ਕੋਈ ਬੀਬੀ ਉਪਕਾਰ ਕੌਰ ਵਾਂਗ ਰਣਤੱਤੇ ਵਿਚ ਜੂਝ ਕੇ ਸ਼ਹੀਦ ਹੁੰਦੀ ਹੈ, ਕੋਈ ਬੀਬੀ ਸਤਪਾਲ ਕੌਰ ਵਾਂਗ ਸਿੰਘਾਂ ਨੂੰ ਸਾਂਭਦੀ ਸੰਭਾਲਦੀ ਅੱਤ ਦਾ ਜ਼ੁਲਮ ਸਹਿ ਕੇ ਸ਼ਹੀਦ ਹੁੰਦੀ ਹੈ ਤੇ ਕੋਈ ਬੀਬੀ ਬਲਵਿੰਦਰ ਕੌਰ ਵਾਂਗ ਮੁਕਾਬਲੇ ਵਿਚ ਗੋਲੀਬਾਰੀ ਦੀ ਲਪੇਟ ਵਿਚ ਆਕੇ ਸ਼ਹੀਦ ਹੁੰਦੀ ਹੈ। ਇਹਨਾਂ ਸਾਰੀਆਂ ਬੀਬੀਆਂ ਨੇ ਧਰਮ ਯੁੱਧ ਵਿਚ ਗੁਰੂ ਦੇ ਰਾਹ ‘ਤੇ ਚੱਲਦਿਆਂ ਆਪਣੀਆਂ ਜਾਨਾਂ ਵਾਰੀਆਂ।

ਕੌਰਨਾਮਾ ਤੀਜੇ ਘੱਲੂਘਾਰੇ ਤੋਂ ਬਾਅਦ ਚੱਲੇ ਖਾੜਕੂ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਦਾਸਤਾਨ ਸਾਂਭਣ ਦਾ ਇੱਕ ਨਿਮਾਣਾ ਜਿਹਾ ਯਤਨ ਹੈ। ਇਸ ਕਾਰਜ ਨੂੰ ਕਰਦਿਆਂ ਅਸੀਂ ਇਹ ਪੂਰਾ ਯਤਨ ਕੀਤਾ ਹੈ ਕਿ ਸ਼ਹੀਦ ਬੀਬੀਆਂ ਦੇ ਪਰਿਵਾਰਾਂ ਅਤੇ ਉਨ੍ਹਾਂ ਬਾਰੇ ਜਾਣਕਾਰੀ ਰੱਖਣ ਵਾਲੇ ਜੀਆਂ ਨਾਲ ਮੁਲਾਕਾਤ ਕਰਕੇ ਉਹਨਾਂ ਵੱਲੋਂ ਦੱਸੀ ਵਾਰਤਾ ਦੇ ਆਧਾਰ ਉੱਪਰ ਹੀ ਸ਼ਹੀਦਾਂ ਦੀ ਦਾਸਤਾਨ ਦਰਜ ਕੀਤੀ ਜਾਵੇ ।ਹੱਥਲੀ ਪੋਥੀ ਇਸ ਕਾਰਜ ਦੀ ਸ਼ੁਰੂਆਤੀ ਪੇਸ਼ਕਸ਼ ਹੈ।