Nanak Vela | ਨਾਨਕ ਵੇਲਾ

ਇਸ ਕਿਤਾਬ ਦੇ ਲਿਖੇ ਜਾਣ ਦਾ ਮਕਸਦ ਗੁਰੂ ਨਾਨਕ ਕਾਲ ਵਿੱਚ ਵਾਪਰੀਆਂ ਵੱਡੀਆਂ ਸੰਸਾਰ ਘਟਨਾਵਾਂ, ਵਰਤਾਰਿਆਂ, ਖੋਜਾਂ ਅਤੇ ਉਸ ਸਮੇਂ ਦੀਆਂ ਕੁੱਝ ਸਿਰਕੱਢ ਸ਼ਖ਼ਸੀਅਤਾਂ ਬਾਰੇ ਪੰਜਾਬੀ ਦੇ ਪਾਠਕਾਂ ਤੱਕ ਵਿਸਥਾਰ ਵਿੱਚ ਜਾਣਕਾਰੀ ਪਹੁੰਚਾਉਣਾ ਹੈ। ਪਾਠਕਾਂ ਦੇ ਰੂ-ਬਰੂ ਕੀਤੀ ਜਾ ਰਹੀ ਇਹ ਸਮੱਗਰੀ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਹੋਣ ਕਰਕੇ ਆਪ ਮੁਹਾਰੇ ਹੀ ਬਹੁਵਿਸ਼ਾਈ ਗੁਲਦਸਤਾ ਬਣ ਗਈ ਹੈ।

ਸੁਹਿਰਦ ਪਾਠਕਾਂ ਨੂੰ ਇਸ ਗੱਲ ਦਾ ਪੂਰਾ ਹੱਕ ਹੈ ਕਿ ਉਹ ਇਸ ਕਿਤਾਬ ਨੂੰ ਪੜ੍ਹ ਕੇ ਆਪਣੀ ਰਾਇ ਬਨਾਉਣ, ਉਸਾਰੂ ਆਲੋਚਨਾ ਕਰਨ, ਇਸ ਨੂੰ ਪੜ੍ਹਨ ਦੀ ਸਿਫ਼ਾਰਸ਼ ਕਰਨ ਜਾਂ ਰੱਦ ਕਰ ਦੇਣ। ਇਹ ਕਿਤਾਬ ਹੁਣ ਮੇਰੀ ਨਹੀਂ, ਪਾਠਕਾਂ ਦੀ ਹੈ। ਸੋ ਪਾਠਕਾਂ ਦੀ ਸੇਵਾ ਵਿੱਚ ਹਾਜ਼ਰ ਹੈ।

~ ਜਗਦੀਸ਼ ਪਾਪੜਾ

"The purpose of writing this book is to provide Punjabi readers with detailed insights into the major global events, occurrences, discoveries, and some prominent personalities of the era of Guru Nanak. The content presented to the readers, due to its relation to various fields, has naturally become a multidisciplinary bouquet.

Dear readers have every right to read this book and form their own opinions, offer constructive criticism, recommend it, or reject it. This book is no longer mine; it belongs to the readers. So, it is now presented in service to the readers.

~ Jagdish Papra"