Mauji Parindey | ਮੌਜੀ ਪਰਿੰਦੇ

ਮੌਜੀ ਪਰਿੰਦੇ ਟੈਗੋਰ ਦੀ ਮੁਕਤ ਬੋਧ-ਵਿਧੀ ਦਾ ਦਸਤਾਵੇਜ਼ ਹੈ। ਇਹ ਸੰਵੇਦਨਾ, ਚਿੰਤਨ, ਕਲਪਨਾ ਅਤੇ ਵਿਧੀ ਦੇ ਪੱਖੋਂ ਇੱਕ ਸੁਤੰਤਰ ਕਲਾ-ਕਿਰਤ ਹੈ। ਆਪਣੇ ਤੰਤਰ ਦੀ ਜਣਨੀ। ਇਸ ਵਿੱਚ ਸੂਤਰ ਹਨ, ਮਨਨ-ਵਾਕ ਹਨ, ਖੁੱਲ੍ਹੀ ਲਘੂ ਕਵਿਤਾ ਹੈ, ਪਰਾ-ਬੁੱਧੀ ਦੇ ਸਵੈ-ਪ੍ਰਕਾਸ਼ਿਤ ਬੋਲ ਹਨ।
ਇਸ ਵਿੱਚ ਮੀਂਹ ਦਾ ਸੰਗੀਤ ਹੈ। ਅੰਤਰਤਮ ਚੁੱਪੀ ਦਾ ਸਮੁੰਦਰ ਹੈ। ਤੂਫ਼ਾਨਾਂ ਦਾ ਨਾਦ ਹੈ।
ਬਿੰਦੂ ਹੈ। ਉਸਦਾ ਵਿਸਤਾਰ ਹੈ।
ਦੇਹ ਹੈ। ਨਾਸ਼ਵਾਨਤਾ ਦਾ ਬੋਧ ਹੈ। ਕਾਇਨਾਤੀ ਦੇਹ ਦੀ ਚੇਤਨਾ ਹੈ।
ਹਨੇਰੇ ਦਾ ਆਤਮਸਾਤ ਹੈ। ਰੌਸ਼ਨੀ ਦਾ ਵਿਸ਼ਵਾਸ ਹੈ।
ਇਸ ਵਿੱਚ ਰਾਹਾਂ ਹਨ। ਉਨ੍ਹਾਂ ਨੂੰ ਲੁਕੋਈ ਬੈਠਾ ਹਨੇਰਾ ਹੈ। ਦੀਵਾ ਹੈ। ਰਾਹਾਂ ਦਾ ਆਪੋ-ਆਪਣਾ ਇਕੱਲ ਹੈ।
ਧੁੱਪਾਂ ਹਨ। ਪੱਕਦੀਆਂ ਫ਼ਸਲਾਂ ਹਨ।
ਫੁੱਲ ਦੀ ਸੂਰਜ ਨਾਲ ਗੱਲ-ਬਾਤ ਹੈ। ਤ੍ਰੇਲ ਦਾ ਆਤਮ-ਚਿੰਤਨ ਹੈ।
ਤਾਰਿਆਂ ਅਤੇ ਫੁੱਲਾਂ ਦਾ ਇੱਕ-ਦੂਜੇ ਨੂੰ ਦੇਖਣਾ ਹੈ।
ਮਾਂ ਹੈ। ਉਸ ਦਾ ਬਾਲ ਹੈ। ਉਨ੍ਹਾਂ ਦੇ ਸੁਪਨੇ ਹਨ। ਬਾਲ ਦਾ ਭੈਅ ਹੈ। ਮਾਂ ਉੱਪਰ ਉਸਦਾ ਅਨੰਤ ਭਰੋਸਾ ਹੈ। ਮਾਂ ਦੇ ਨਿੱਘ ਵਿੱਚ ਉਸਦੀ ਬੇਫ਼ਿਕਰ ਨੀਂਦ ਹੈ।
ਤਾਰਿਆਂ ਨੂੰ ਮੁੱਠੀਆਂ ਵਿੱਚ ਫੜ ਲੈਣ ਦੀ ਅੱਡੀਆਂ ਚੁੱਕਦੀ ਬਾਲ ਇੱਛਾ ਹੈ।
ਆਦਮੀ ਹੈ। ਔਰਤ ਹੈ। ਉਡੀਕ ਅਤੇ ਮਿਲਣ ਹਨ।
ਇਸ ਵਿੱਚ ਬੀਤ ਜਾਣ ਦਾ ਅਹਿਸਾਸ ਹੈ। ਪਰਿਵਰਤਨ ਲਈ ਖੁੱਲ੍ਹੀਆਂ ਬਾਹਾਂ ਹਨ।
ਦੇਹ ਦੀ ਪਤਝੜ ਦਾ ਸੁਨਹਿਰਾ ਸੁਹੱਪਣ ਹੈ। ਅਨੰਤ ਦੇ ਸੁਆਗਤ ਦੀ ਤਿਆਰੀ ਹੈ। ਮੌਤ ਦੀ ਉਡੀਕ ਹੈ।
ਰੁੱਖ ਹਨ। ਬਦਲਦੀਆਂ ਰੁੱਤਾਂ ਹਨ। ਹਾੜ੍ਹ ਦੇ ਤਿਹਾਏ ਪਰਿੰਦਿਆਂ ਦਾ ਗੀਤ ਹੈ। ਬੁੱਢੇ ਪੱਤਿਆਂ ਦਾ ਕਿਰਨਾ ਹੈ।
ਅੰਬਰਾਂ ਨੂੰ ਚੜ੍ਹਦੀਆਂ ਜੜ੍ਹਾਂ ਹਨ। ਧਰਤੀ ਅੰਦਰ ਲਹਿੰਦੀਆਂ ਸ਼ਾਖਾਵਾਂ ਹਨ।
ਇਸ ਵਿੱਚ ਪਿਆਰ ਹੈ। ਪ੍ਰਾਰਥਨਾ ਹੈ। ਗੀਤ ਹੈ। ਪ੍ਰਗੀਤ ਹੈ। ਪ੍ਰਣਵ ਦਾ ਗੁੰਜਨ ਹੈ।
ਏਕ-ਅਨੇਕ ਦਾ ਮਹਾਂਨਾਟਕ ਹੈ। ਪੀੜ ਅਤੇ ਮਿਠਾਸ ਹਨ। ਸ਼ਾਂਤੀ ਹੈ।
ਉਦਾਤ ਅਤੇ ਨਿਮਾਣੇ ਦੀ ਸਾਂਝ ਹੈ।
ਦੇਹਧਾਰੀ ਵਿਚਾਰ ਹੈ। ਚੇਤਨ ਕਾਇਆ ਹੈ।
ਇਸ ਵਿੱਚ ਜ਼ੁਲਮ, ਅਨਿਆਂ ਅਤੇ ਸ਼ੋਸ਼ਣ ਦੀ ਨਿਸ਼ਾਨਦੇਹੀ ਹੈ। ਪ੍ਰਤੀਰੋਧ ਦਾ ਸੁਰ ਹੈ, ਕ੍ਰੋਧ ਤੋਂ ਮੁਕਤ।
ਇਸ ਵਿੱਚ ਕਬੀਰ ਅਤੇ ਕਾਲੀਦਾਸ ਦੀ ਚੇਤਨਾ ਹੈ। ਰਿਸ਼ੀਆਂ ਦੇ ਬੋਲਾਂ ਦੀ ਸੱਜਰੀ ਸਾਦਗੀ ਹੈ। ਉਨ੍ਹਾਂ ਦਾ ਵਿਰਾਟ ਅਸਚਰਜ ਹੈ।
ਚੇਤਨਾ ਦੇ ਆਕਾਸ਼ ਵਿੱਚ ਮਨ ਦੇ ਪਰਿੰਦਿਆਂ ਦੀਆਂ ਅਨੰਤ ਪਰਵਾਜ਼ਾਂ ਹਨ।
-ਰਾਜੇਸ਼ ਸ਼ਰਮਾ

Here’s the translation of your provided Punjabi text into English:


"Mauji Parindey" is a document of Tagore's free expression methodology. It is an independent artistic creation from the perspectives of sensation, contemplation, imagination, and methodology. It is the essence of its own structure. 

Within it, there are threads of thought, meditative phrases, open short poetry, and self-illuminating words of transcendental wisdom.  

It contains the music of rain, the ocean of inner silence, and the sound of storms.  
It is a point. It has an expanse.  
It has a body. It conveys the awareness of transience. It is the consciousness of the cosmic body.  
It is an assimilation of darkness. It is a belief in light.  
There are paths within it, veiled in lurking darkness. There is a lamp. Each path has its solitude.  
There is sunshine. There are ripening crops.  
There is a conversation between flowers and the sun. There is introspection of trails.  
It is a mutual gaze of stars and flowers.  
There is a mother. There is her child. There are dreams of them. There is fear of the child. Above the mother is her infinite trust. In the mother’s tenderness lies the carefree sleep of her child.  
The child has the aspiration to catch the stars in its fists.  
There is a man. There is a woman. There are waits and meetings.  
It encompasses the feeling of passing time. There are open arms for transformation.  
There is a golden morning of autumn in the body. There is preparation to welcome the infinite. There is a wait for death.  
There are trees. There are changing seasons. There is the song of birds in the summer sun. There is the radiance of old leaves.  
There are rising roots to the heavens. There are branches flowing within the earth.  
It contains love. It contains prayers. It contains songs. It contains rhythms. It resonates with the sounds of prayer.  
It is the grand epic of the one and the many. There is pain and sweetness. There is peace.  
There is a connection of nobility and humility.  
There are embodied thoughts. There is a conscious form.  
It indicates injustice, inequality, and oppression. It is the sound of resistance, free from anger.  
It contains the consciousness of Kabir and Kalidasa. It bears the simplicity of the words of sages. Their vastness is astonishing.  
In the sky of consciousness, there are infinite flights of the mind’s birds.**  
- Rajesh Sharma