Udaasi Kav | ਉਦਾਸੀ ਕਾਵਿ
ਨਾਮਵਰ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਦੀ ਕਵਿਤਾ ਦੇ ਦਿਲ ਅੰਦਰ ਜਿਨ੍ਹਾਂ ਦੱਬੇ ਕੁਚਲੇ ਲੋਕਾਂ ਦਾ ਦਿਲ ਧੜਕਦਾ ਹੈ । ਜਿਨ੍ਹਾਂ ਲੋਕਾਂ ਨੂੰ ਜ਼ਿੰਦਗੀ ਦੇ ਹਰ ਖੇਤਰ ਅੰਦਰ ਲੁੱਟਿਆ, ਕੁੱਟਿਆ ਅਤੇ ਅਪਮਾਨਤ ਕੀਤਾ ਜਾ ਰਿਹਾ ਹੈ । ਜਿਹਨਾਂ ਅੰਦਰ ਚੇਤਨਾ ਦੇ ਬੀਜ ਬੀਜਣ ਅਤੇ ਚਾਨਣ ਦੀ ਲੱਪ ਸੁੱਟਣ ਨਾਲ, ਮਘਦੇ ਸੂਰਜ ਬਣ ਜਾਣ ਦੀ ਸ਼ਕਤੀ ਸਮੋਈ ਹੈ । ਜਿਹਨਾਂ ਦੇ ਰੱਟਣਾਂ, ਬਿਆਈਆਂ, ਪਸੀਨੇ, ਲਹੂ ਅਤੇ ਸੰਗਰਾਮ ਦੀ ਮਿਲੀ ਜੁੜੀ ਸਰਗਮ ਨੇ ਨਵੀਂ ਜ਼ਿੰਦਗੀ ਦਾ ਨਵਾਂ ਗੀਤ ਛੇੜਨਾ ਹੈ, ਉਹਨਾਂ ਦੇ ਹੱਥਾਂ ਤੱਕ ਆਸਾਨੀ ਨਾਲ ਉਦਾਸੀ-ਕਾਵਿ ਪਹੁੰਚ ਸਕੇ ਹਥਲੀ ਪੁਸਤਕ ਦੇ ਪ੍ਰਕਾਸ਼ਨ ਦਾ ਇਹ ਸੁਚੇਤ ਮਨੋਰਥ ਹੈ ।
The poetry of the renowned revolutionary poet Sant Ram Udasi resonates with the hearts of the oppressed and marginalized. It speaks to those who have been plundered, beaten, and humiliated in every aspect of life. Within them lies the potential for awakening, the spark to shine like the rising sun. Their struggles, sweat, blood, and collective efforts give rise to a new song of life. This publication aims to easily bring the essence of Udasi's poignant poetry to their hands.