Sahit Sanjeewni | ਸਾਹਿਤ ਸੰਜੀਵਨੀ

ਹਰ ਆਦਮੀ ਦੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੇ ਵਾ-ਵਰੋਲੇ, ਝੱਖੜ, ਤੂਫ਼ਾਨ ਆਉਂਦੇ ਰਹਿੰਦੇ ਹਨ, ਜੋ ਉਸ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਡਾਵਾਂਡੋਲ ਕਰ ਸਕਦੇ ਹਨ । ਅਜਿਹੀ ਨਾਜ਼ੁਕ ਸਥਿਤੀ ਵਿਚ ਜਾਂ ਤਾਂ ਕੋਈ ਸੁਘੜ-ਸਿਆਣਾ ਰਾਹ-ਦਸੇਰਾ ਬਣ ਸਕਦਾ ਹੈ ਤੇ ਜਾਂ ਕੋਈ ਪੁਸਤਕ ਸਹਾਈ ਸਿੱਧ ਹੋ ਸਕਦੀ ਹੈ । ਸਾਹਿਤਕ ਕ੍ਰਿਤੀਆਂ ਮਨੁੱਖੀ ਮਨ ਦੇ ਵਿਕਾਰਾਂ ਨੂੰ ਦੂਰ ਕਰ ਕੇ ਉਸ ਨੂੰ ਸਿਹਤਮੰਦ, ਉਸਾਰੂ ਤੇ ਸੰਤੁਲਿਤ ਦ੍ਰਿਸ਼ਟੀ ਪ੍ਰਦਾਨ ਕਰਦੀਆਂ ਹਨ, ਉਸ ਦੇ ਪਰੇਸ਼ਾਨਕੁਨ ਮਨੋਭਾਵਾਂ ਅਤੇ ਵਿਕਾਰਾਂ ਦਾ ਵਿਰੇਚਨ ਕਰਦੀਆਂ ਹਨ । ਇਸੇ ਤਰ੍ਹਾਂ ਇਹ ਸਮਾਜ ਨੂੰ ਖੋਖਲਾ ਕਰਨ ਵਾਲੀਆਂ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਵਿਚ ਇਕ ਅਸਰਦਾਰ ਥੈਰੇਪੀ ਵਾਂਗ ਕੰਮ ਕਰਦੀਆਂ ਹਨ । ਸਾਹਿਤ ਦੇ ਜਿਨ੍ਹਾਂ ਸੰਜੀਵਨ ਪ੍ਰਭਾਵਾਂ ਨੂੰ ਲੇਖਕ ਨੇ ਆਪਣੇ ਅਨੁਭਵ, ਅਧਿਐਨ ਅਤੇ ਚਿੰਤਨ ਦੁਆਰਾ ਜਾਣਿਆ ਤੇ ਆਤਮਸਾਤ ਕੀਤਾ, ਉਹ ਇਸ ਪੁਸਤਕ ਵਿਚ ਦਰਜ ਕੀਤੇ ਗਏ ਹਨ

Every person’s life is filled with various struggles, conflicts, and storms that can shake them physically and mentally. In such a delicate situation, either a wise guide can emerge, or a supportive book can become a help. Literary works help to eliminate the impurities of the human mind and provide a healthy, constructive, and balanced perspective, while also analyzing the anxious emotions and vices of the individual. Similarly, they work as an effective therapy to root out the evils that hollow out society. The life-giving impacts of literature that the author has understood and internalized through their experiences, studies, and reflections are documented in this book.