Jaane Hoye To Azaadi | ਜਾਣੇ ਹੋਏ ਤੋਂ ਅਜ਼ਾਦੀ
ਬਦਕਿਸਮਤੀ ਕਰਕੇ ਜ਼ਿਆਦਾਤਰ ਮਾਂ-ਬਾਪ ਇਹੀ ਸੋਚਦੇ ਹਨ ਕਿ ਉਹ ਆਪਣੇ ਬੱਚਿਆਂ ਲਈ ਜ਼ਿੰਮੇਵਾਰ ਹਨ। ਜ਼ਿੰਮੇਵਾਰ ਤੋਂ ਉਨ੍ਹਾਂ ਦਾ ਮਤਲਬ ਬੱਚਿਆਂ ਨੂੰ ਇਹ ਦੱਸਣਾ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਕੀ ਬਣਨਾ ਚਾਹੀਦਾ ਹੈ, ਕੀ ਨਹੀਂ ਬਣਨਾ ਚਾਹੀਦਾ। ਮਾਂ-ਬਾਪ ਚਾਹੁੰਦੇ ਹਨ ਕਿ ਜਦ ਬੱਚੇ ਵੱਡੇ ਹੋਣ ਤਾਂ ਸਮਾਜ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਸਥਾਨ ਮਿਲੇ। ਦਰਅਸਲ ਉਨ੍ਹਾਂ ਦਾ ਅਰਥ ਹੈ ਆਪਣੇ ਬੱਚਿਆਂ ਨੂੰ ਸਮਾਜਿਕ ਮਾਣ-ਸਨਮਾਨ ਦੇ ਯੋਗ ਬਣਾਉਣਾ ਕਿਉਂਕਿ ਉਹ ਖੁਦ ਵੀ ਤੇ ਮਾਣ-ਸਨਮਾਨ ਦੀ ਹੀ ਪੂਜਾ ਕਰਦੇ ਹਨ। ਮੈਨੂੰ ਜਾਪਦਾ ਹੈ ਜਿੱਥੇ ਵੀ ਮਾਣ-ਸਨਮਾਨ ਹੈ ਉੱਥੇ ਸ਼ਾਂਤੀ ਨਹੀਂ ਹੋ ਸਕਦੀ ਕਿਉਂਕਿ ਇੱਜ਼ਤਦਾਰ ਲੋਕਾਂ ਨੂੰ ਸਿਰਫ਼ ਮੁਕੰਮਲ ਬੁਰਜੂਆ ਬਣਨ ਨਾਲ ਹੀ ਮਤਲਬ ਹੁੰਦਾ ਹੈ। ਜਦ ਇਹ ਲੋਕ ਆਪਣੇ ਬੱਚਿਆਂ ਨੂੰ ਸਮਾਜਿਕ ਢਾਂਚੇ ਦੇ ਅਨੁਕੂਲ ਅਰਥਾਤ ਉਸ ਦਾ ਇੱਕ ਅੰਗ ਬਣਨ ਲਈ ਤਿਆਰ ਕਰਦੇ ਹਨ ਤਾਂ ਉਹ ਜੰਗ, ਘੋਲ ਤੇ ਬੇਰਹਿਮੀ ਦੀ ਹੀ ਨੀਂਹ ਮਜ਼ਬੂਤ ਕਰ ਰਹੇ ਹੁੰਦੇ ਹਨ। ਕੀ ਤੁਸੀਂ ਇਸ ਨੂੰ ਹੀ ਪ੍ਰੇਮ ਤੇ ਦੇਖਭਾਲ ਕਰਨਾ ਕਹਿੰਦੇ ਹੋ?
- ਜਾਣੇ ਹੋਏ ਤੋਂ ਅਜ਼ਾਦੀ 'ਚੋਂ
Unfortunately, most parents think that they are responsible for their children. By responsibility, they mean telling their children what they should do and what they shouldn't do. They dictate what their children should become and what they shouldn't become. Parents want their children to have a secure place in society when they grow up. Essentially, they aim to make their children worthy of social respect and honor because they themselves worship respect and honor. It seems to me that wherever there is honor, there cannot be peace, as respectable people only seem to care about becoming complete bourgeois. When these people prepare their children to fit into the social structure, that is, to become a part of it, they are actually reinforcing the foundations of war, chaos, and ruthlessness. Is this what you call love and care?
— From "Freedom from the Known"