Notes From Underground | ਨੋਟਸ ਫਰਾਮ ਅੰਡਰਗਰਾਊੰਡ
ਦੋਸਤੋਵਸਕੀ ਦਾ 200ਵਾਂ ਜਨਮ ਵਰ੍ਹਾ ਇਸ ਸਾਲ (2021) ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਸੀਂ ਵੀ ਦੋਸਤੋਵਸਕੀ ਦੇ ਨਾਵਲ ‘ਨੋਟਸ ਫਰਾਮ ਅੰਡਰਗਰਾਊਂਡ’ ਦਾ ਅਨੁਵਾਦ ਤੁਹਾਨੂੰ ਭੇਂਟ ਕਰ ਰਹੇ ਹਾਂ। ਇਹ ਨਾਵਲ ਦੋਸਤੋਵਸਕੀ ਨੇ 1864 ਈ. ਵਿੱਚ ਲਿਖਿਆ, ਇਸਨੂੰ ਹੋਂਦਵਾਦੀ (ਐਗਜਿਸ਼ਟੈਂਸ਼ੀਅਲ) ਫਲਸਫ਼ੇ ਨੂੰ ਪੇਸ਼ ਕਰਦੀ ਪਹਿਲੀ ਸਾਹਿਤਕ ਲਿਖਤ ਵੀ ਕਿਹਾ ਜਾਂਦਾ ਹੈ। ਇਸ ਨਾਵਲ ਦੇ ਪਾਤਰ ਬੜੇ ਖ਼ਾਸ ਕਿਸਮ ਦੇ ਹਨ ਅਤੇ ਮੁੱਖ ਪਾਤਰ ਨੂੰ ‘ਐਂਟੀ ਹੀਰੋ’ ਵਜੋਂ ਪੇਸ਼ ਕੀਤਾ ਗਿਆ ਹੈ। ਦੋਸਤੋਵਸਕੀ ਬਾਰੇ ਮਸ਼ਹੂਰ ਹੈ ਕਿ ਉਹ ਆਪਣੇ ਨਾਵਲਾਂ ਰਾਹੀਂ ਪਾਠਕਾਂ ਨੂੰ ਹਨ੍ਹੇਰ ਕੋਠੜੀ ਵਿੱਚ ਬੰਦ ਕਰਕੇ ਚਾਬੁਕ ਮਾਰਦਾ ਹੈ। ਇਹਨਾਂ ਨਾਵਲਾਂ ਵਿੱਚ ਮਨੋਰੰਜਨ ਲਈ ਕੋਈ ਥਾਂ ਨਹੀਂ ਹੁੰਦੀ। ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਨਾਵਲ ਨੂੰ ਧਿਆਨ ਨਾਲ਼ ਪੜ੍ਹੋਂਗੇ ਤਾਂ ਤੁਹਾਨੂੰ ਪਾਗ਼ਲਪਨ ਦੇ ਦੌਰੇ ਵੀ ਪੈ ਸਕਦੇ ਹਨ। ਇਸ ਨਾਵਲ ਵਿੱਚ ਦੋਸਤੋਵਸਕੀ ਨੇ ਬਹੁਤ ਸਾਰੇ ਤਜਰਬੇ ਕੀਤੇ ਅਤੇ ਬਾਅਦ ਵਿੱਚ ਹੋਰਨਾਂ ਲੇਖਕਾਂ ਨੇ ਦੋਸਤੋਵਸਕੀ ਦਾ ਪ੍ਰਭਾਵ ਕਬੂਲਿਆ। ਅਸੀਂ ਇਸ ਪੁਸਤਕ ਦੇ ਅਨੁਵਾਦ ਰਾਹੀਂ ਇਸ ਖ਼ਾਸ ਮੌਕੇ ’ਤੇ ਦੋਸਤੋਵਸਕੀ ਨਾਲ਼ ਸਾਂਝ ਪਾ ਰਹੇ ਹਾਂ।
-ਕੁਮਾਰ ਸੁਸ਼ੀਲ
This year (2021), the 200th birth anniversary of Dostoevsky is being celebrated worldwide. On this occasion, we are presenting the translation of Dostoevsky's novel 'Notes from Underground.' This novel was written by Dostoevsky in 1864 and is also considered the first literary work to introduce existential philosophy. The characters in this novel are quite unique, and the main character is presented as an 'anti-hero.' Dostoevsky is known for confining readers in a dark room and whipping them through his novels. There is no place for entertainment in these works. It is also said that if you read the novel carefully, you may even experience bouts of madness. In this novel, Dostoevsky experimented with many ideas, and later authors acknowledged Dostoevsky's influence. Through the translation of this book, we are sharing Dostoevsky with you on this special occasion.
- Kumar Sushil