Varkeyan Di Sath

Sun Gunwanta Sun Budhwanta | ਸੁਣ ਗੁਣਵੰਤਾ ਸੁਣ ਬੁੱਧਿਵੰਤਾ

ਇਸ ਕਿਤਾਬ ਬਾਰੇ ਦੇਸ ਰਾਜ ਕਾਲੀ ਦੁਆਰਾ ਲਿਖੀ ਭੂਮਿਕਾ ਵਿੱਚੋਂ ਕੁਝ ਸ਼ਬਦ:

ਜਦੋਂ ਕਿਸੇ ਕਵੀ ਦੀ ਕਵਿਤਾ ਇਤਿਹਾਸ ਵੱਲ ਮੂੰਹ ਕਰਦੀ ਹੈ ਤਾਂ ਕਿਸੇ ਵੀ ਭਾਸ਼ਾ ਦੇ ਵਿਕਾਸ ਦਾ ਬਾਨ੍ਹਣੂੰ ਬੱਝਣ ਦਾ ਝਉਲਾ ਪੈਂਦਾ ਹੈ। ਇਹ ਕਈ ਦਹਾਕਿਆਂ ਬਾਅਦ ਵਾਪਰਦਾ ਹੈ। ਪੰਜਾਬੀ ਕੋਲ ਪੂਰਨ ਸਿੰਘ, ਹਰਨਾਮ, ਅਮਿਤੋਜ ਹੁਰਾਂ ਤੋਂ ਬਾਅਦ ਇੱਕ ਲੰਮੀ ਚੁੱਪ ਹੈ। ਫਿਰ ਕਿਤੇ ਕਿਤੇ ਪਾਸ਼ ਜਾਂ ਉਹਦੇ ਤੋਂ ਅਗਾਂਹ ਜਾਕੇ ਲਾਲ ਸਿੰਘ ਦਿਲ ਦੀ ਕਵਿਤਾ ਵਿੱਚ ਇਹ ਕੁਝ ਵਾਪਰਦਾ ਲੱਭਦਾ ਹੈ। ਦਿਲ ਬੋਧੀ ਜੰਗਲਾਤੀਏ ਦੇ ਵਿਰੋਧ 'ਚ ਉਸਾਰੀ ਸਾਰੀ ਇਤਿਹਾਸਿਕ ਸਮੱਗਰੀ ’ਚੋਂ ਉਹਦੇ ਫੁੱਲ ਚੁਣਦਾ ਹੈ। ਭਾਰਤੀ ਇਤਿਹਾਸ 'ਚ ਬਹੁਤ ਕੁਝ ਜੋ ਦਾਰਸ਼ਨਿਕ ਸੀ, ਮਿਟਾ ਦਿੱਤਾ ਗਿਆ। ਸਾਡੇ ਸਰੋਤ ਸਾੜ ਦਿੱਤੇ ਗਏ। ਲਾਇਬਰੇਰੀਆਂ ਨੂੰ ਅੱਗਾਂ ਲਾ ਦਿੱਤੀਆਂ। ਹੁਣ ਤੁਸੀਂ ਜੋ ਭਾਲਣਾ ਹੈ, ਉਹ ਪੌਰਾਣਿਕ ਸਾਹਿਤ ’ਚ ਜਿਹੜੇ ਸਵਾਲਾਂ ਦੇ ਜਵਾਬ ਨੇ, ਉਨ੍ਹਾਂ ਸਵਾਲਾਂ ਦੀ ਪੁਨਰ-ਪਰਖ ਕਰਨੀ ਪੈਣੀ ਹੈ। ਇਹੀ ਸਾਡੀ ਦਾਰਸ਼ਨਿਕ ਲੜਾਈ ਦਾ ਸਰੋਤ ਨੇ। ਪਾਲ ਕੌਰ ਹੁਰਾਂ ਨੇ ਲੰਮੀ ਘਾਲਣਾ ਤੋਂ ਬਾਅਦ, ਕੁਝ ਇਤਿਹਾਸਿਕ ਨਿਸ਼ਾਨ ਦੇਹੀਆਂ ਦੀ ਲੰਬੀ ਕਵਿਤਾ ਦੀ ਰਚਨਾ ਕੀਤੀ ਹੈ। ਇਹ ਇੱਕ ਪ੍ਰਯੋਗ ਹੈ। ਫ਼ੌਰਮ ਦੀ ਪੱਧਰ ਉੱਤੇ ਵੀ ਇੱਕ ਪ੍ਰਯੋਗ ਹੀ ਹੈ। ਪਰ ਇਸ ਦੀ ਬਹੁਤ ਹੀ ਅੰਤਰ-ਤਹਿ ’ਚ ਜੋ ਦਾਰਸ਼ਨਿਕ ਪਹੁੰਚ ਵਰਗਾ ਕੁਝ ਪਿਆ ਹੈ, ਬਹੁਤ ਮਹੱਤਵਪੂਰਨ ਹੈ। ਪਾਲ ਨੂੰ ਇਹ ਖ਼ਬਰ ਹੈ ਕਿ ਸਾਡੇ ਕੋਲ ਉਹ ਜੋ ਪਦਾਰਥਵਾਦੀ, ਚਾਰਵਾਕੀ, ਲੋਕਾਇਤ ਵਾਲਾ ਦਰਸ਼ਨ ਸੀ, ਜੋ ਸਾੜ ਦਿੱਤਾ ਗਿਆ, ਉਹ ਸਵਾਲਾਂ ਦੇ ਰੂਪ ਵਿੱਚ ਅਜੇ ਵੀ ਪੌਰਾਣਿਕ ਸਾਹਿਤ ’ਚ ਪਿਆ ਹੈ। ਪਾਲ ਉਨ੍ਹਾਂ ਸਵਾਲਾਂ ਨੂੰ ਗੂੜ੍ਹਿਆਂ ਕਰਦੀ ਲੱਭ ਰਹੀ ਹੈ। ਇਹਨਾਂ ਦੇ ਗੂੜ੍ਹੇ ਕੀਤੇ ਜਾਣ ਨੇ ਹੀ ਪਦਾਰਥਵਾਦੀ ਦਰਸ਼ਨ ਨੂੰ ਕਾਵਿਕ ਰੌਂਅ ਬਖਸ਼ਣਾ ਹੈ। ਅਸੀਂ ਉਸ ਥਾਂ ਜਾ ਕੇ ਰੁਕਣਾ ਹੈ, ਵਿਚਰਨਾ ਹੈ, ਵਿਚਾਰਨਾ ਹੈ, ਜਿਸ ਥਾਂ ਇਹ ਸਵਾਲ ਪਏ ਨੇ। ਇਹ ਉਹੀ ਥਾਂ ਹੈ, ਜਿੱਥੇ ਰਾਜੇ ਦਾ ਪਰਜਾ ਲਈ ਦੰਡ, ਉਹਦਾ ਦੈਵਿਕ ਅਧਿਕਾਰ ਹੈ। ਦੰਡ ਜਦੋਂ ‘ਸ਼ਾਂਤੀ ਪਰਵ’ ’ਚ ਜਾ ਕੇ ਵਿਸਤਾਰ ਗ੍ਰਹਿਣ ਕਰਦਾ ਹੈ, ਦੰਡ ਜਦੋਂ ਸ਼ੂਦਰ/ਨਾਰੀ ਉੱਤੇ ਭਾਰੀ ਪੈਂਦਾ ਹੈ। ਇਨ੍ਹਾਂ ਕੁਝ ਨੁਕਤਿਆਂ ਨੂੰ ਪਾਲ ਦੀ ਕਵਿਤਾ ਵਿਚਾਰ ਰਹੀ ਹੈ।

From the preface written by Des Raj Kali about this book:

"When a poet’s work confronts history, it triggers a chain of events that can shape the development of any language. This phenomenon occurs after several decades. Following figures like Puran Singh, Harnam, and Amitoj Hura, there was a long silence in Punjabi poetry. Only later do we find traces of this in the works of poets like Lal Singh Dil. He extracts the essence of historical material in opposition to the deep-seated challenges.

Much of what was philosophical in Indian history has been erased; our resources were burned, and libraries set ablaze. Now, we must revisit ancient literature to reconsider the questions that arise. This forms the basis of our philosophical struggle. 

After much effort, Pal Kaur Hura has created a lengthy poem based on certain historical markers. It is an experiment, a trial at a formal level. However, what lies deep within—this philosophical approach—is of great significance. Pal recognizes that the materialist, Charvaki, Lokayata philosophies we once had have been reduced to questions that still exist in ancient literature. She is seeking those questions, aiming to deepen their understanding. 

These explorations breathe new life into materialist philosophy. We must pause, reflect, and engage with the place where these questions arise. This is the same place where a king’s subjects receive punishment, reflecting the divine right of the ruler. When punishment extends into the realm of ‘peaceful governance,’ it becomes oppressive to the Shudras and women. Pal’s poetry contemplates these points..."

Genre:

ISBN:

Publisher:

Language: Punjabi

Pages:

Cover Type: